ਜਾਪਾਨ ਏਅਰਲਾਈਨਜ਼ 'ਤੇ ਸਾਈਬਰ ਹਮਲਾ

ਅੱਜ ਸਵੇਰੇ ਜਾਪਾਨ ਏਅਰਲਾਈਨਜ਼ 'ਤੇ ਹੋਇਆ ਸਾਈਬਰ ਹਮਲਾ, ਕੁਝ ਉਡਾਣਾਂ ਵਿੱਚ ਦੇਰੀ

Japan Airlines cyberattack, punjabisamachar.in, ਜਾਪਾਨ ਏਅਰਲਾਈਨਜ਼ ਤੇ ਸਾਈਬਰ ਹਮਲਾ
ਜਾਪਾਨ ਏਅਰਲਾਈਨਜ਼ ਤੇ ਹੋਇਆ ਸਾਈਬਰ ਹਮਲਾ 


ਜਾਪਾਨ ਏਅਰਲਾਈਨਜ਼ (JAL) ਨੇ ਵੀਰਵਾਰ ਸਵੇਰੇ ਇਕ ਸਾਈਬਰ ਹਮਲੇ ਦੀ ਜਾਣਕਾਰੀ ਦਿਤੀ ਅਤੇ ਕਿਹਾ ਕਿ ਇਸ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ ਪਰ ਬਾਅਦ ਵਿੱਚ ਛੇਤੀ ਹੀ ਕੰਪਨੀ ਨੇ ਘੋਸ਼ਣਾ ਕੀਤੀ ਕਿ ਹਮਲੇ ਦਾ ਕਾਰਨ ਪਛਾਣ ਕੇ ਹੱਲ ਕਰ ਲਿਆ ਗਿਆ ਹੈ ਪਰ ਫਿਰ ਵੀ ਇਸ ਹਮਲੇ ਤੋਂ ਖਲਲ ਹੋਣ ਕਾਰਣ ਘੱਟੋ-ਘੱਟ 9 ਘਰੇਲੂ ਉਡਾਣਾਂ ਵਿੱਚ ਦੇਰੀ ਹੋਈ।


ਸ਼ੁਰੂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਵਿਕਰੀ ਅਸਥਾਈ ਤੌਰ 'ਤੇ ਰੋਕੀ ਦਿੱਤੀ ਗਈ ਸੀ ਕਿਓਂਕਿ JAL ਦੇ ਬੁਲਾਰੇ ਨੇ ਦੱਸਿਆ ਸੀ ਕਿ ਉਡਾਣਾਂ ਵਿੱਚ ਹੋਰ ਦੇਰੀ ਹੋਣ ਜਾਂ ਉਡਾਣ ਰੱਦ ਹੋਣ ਦੀ ਸੰਭਾਵਨਾ ਹੈ ਪਰ ਫਿਰ ਸਾਈਬਰ ਹਮਲੇ ਦਾ ਕਾਰਨ ਸਵੇਰੇ 8:56 am ਤੱਕ ਪਛਾਣ ਕਿ ਹੱਲ ਕਰ ਲਿਆ ਗਿਆ। JAL ਜਾਪਾਨ ਦੀ ਪਹਿਲੀ ਹਵਾਈ ਕੰਪਨੀ ਹੈ ਜੋ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹੈ।


ਸਾਈਬਰ ਹਮਲੇ ਅਤੇ ਜਾਪਾਨ ਦੀ 

ਸੁਰੱਖਿਆ ਲਈ ਉਭਰ ਰਹੀਆਂ ਚੁਣੌਤੀਆਂ 


1. 2022: ਟੋਯੋਟਾ ਦੇ ਸਪਲਾਇਰ 'ਤੇ ਸਾਇਬਰ ਹਮਲੇ ਕਾਰਨ ਕਾਰਖਾਨਿਆਂ ਨੂੰ ਇੱਕ ਦਿਨ ਲਈ ਬੰਦ ਕਰਨਾ ਪਿਆ ਸੀ।

2. 2023: ਨਾਗੋਆ ਪੋਰਟ ਇੱਕ “ਰੈਨਸਮਵੇਅਰ” ਹਮਲੇ ਨਾਲ ਪ੍ਰਭਾਵਿਤ ਹੋਇਆ ਜੋ ਰੂਸੀ ਗਰੁੱਪ ਲੌਕਬਿਟ 'ਤੇ ਦੋਸ਼ ਲਾਇਆ ਗਿਆ ਸੀ।

3. 2023: ਜਾਪਾਨ ਦੇ ਸਾਈਬਰਸੁਰੱਖਿਆ ਸਟ੍ਰੈਟੇਜੀ ਸੈਂਟਰ (NISC) ਨੂੰ 9 ਮਹੀਨਿਆਂ ਤੱਕ ਹੈਕਰਾਂ ਦੁਆਰਾ ਪ੍ਰਵਾਨਾ ਮਿਲਿਆ।

4. 2023: ਜਾਪਾਨ ਦੀ ਅੰਤਰਿਕਸ਼ ਏਜੰਸੀ JAXA 'ਤੇ ਸਾਈਬਰ ਹਮਲਾ ਹੋਇਆ, ਪਰ ਕੋਈ ਸੰਬੰਧਤ ਸਮਵੇਦਨਸ਼ੀਲ ਜਾਣਕਾਰੀ ਲੀਕ ਨਹੀਂ ਹੋਈ।

5. ਜੂਨ 2023: ਜਾਪਾਨ ਦੀ ਲੋਕਪ੍ਰਿਆ ਵੀਡੀਓ ਸਾਂਝਾ ਕਰਨ ਵਾਲੀ ਵੈੱਬਸਾਈਟ ਨਿਕੋਨਿਕੋ ਨੇ ਇੱਕ ਵੱਡੇ ਸਾਈਬਰ ਹਮਲੇ ਦੇ ਕਾਰਨ ਆਪਣੀਆਂ ਸੇਵਾਵਾਂ ਮੁਅੱਤਲ ਕੀਤੀਆਂ ਸੀ।


ਇਹ ਘਟਨਾਵਾਂ ਦੱਸਦਿਆਂ ਹਨ ਕਿ ਸਾਈਬਰ ਸੁਰੱਖਿਆ ਜਾਪਾਨ ਦੇ ਬੁਨਿਆਦੀ ਢਾਂਚੇ ਲਈ ਇੱਕ ਮਹੱਤਵਪੂਰਨ ਚੁਣੌਤੀ ਬਣੀ ਹੋਈ ਹੈ।