ਭਾਰਤੀ ਕ੍ਰਿਕਟ ਟੀਮ ਦੀ ਸ੍ਰ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ

ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ 

ਭਾਰਤੀ ਕ੍ਰਿਕਟ ਟੀਮ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਨੂੰ
ਕਾਲੀ ਪੱਟੀਆਂ ਬੰਨ੍ਹ ਕਿ ਸ਼ਰਧਾਂਜਲੀ ਭੇਂਟ ਕੀਤੀ 

ਭਾਰਤੀ ਕ੍ਰਿਕਟ ਟੀਮ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੀ ਯਾਦ ਵਿੱਚ ਆਸਟ੍ਰੇਲੀਆ ਵਿਰੁੱਧ ਮੇਲਬੌਰਨ ‘ਬਾਕਸਿੰਗ ਡੇਅ’ 4ਥੇ ਟੈਸਟ ਮੈਚ ਦੇ ਦੂਜੇ ਦਿਨ ਦੇ ਖੇਡ ਦੌਰਾਨ ਕਾਲੀ ਪੱਟੀਆਂ ਬੰਨ੍ਹ ਕੇ ਅਪਣਾ ਸੋਗ ਪ੍ਰਗਟ ਕੀਤਾ।  

ਖੇਡ ਜਗਤ ਦੇ ਹੋਰ ਸ਼ਖਸੀਅਤਾਂ ਵਲੋਂ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਡਾ. ਸਿੰਘ, ਜੋ 1991 ਤੋਂ 1996 ਤੱਕ ਕੇਂਦਰੀ ਵਿੱਤ ਮੰਤਰੀ ਅਤੇ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ ਸਨ ਦਾ ਦੇਹਾਂਤ ਮਿਤੀ 26 ਦਿਸੰਬਰ, ਵੀਰਵਾਰ ਨੂੰ ਦਿੱਲੀ ਦੇ AIIMS ਵਿੱਚ 92 ਸਾਲ ਦੀ ਉਮਰ ਵਿੱਚ ਹੋਇਆ। ਜਦੋਂ ਤੋਂ AIIMS ਨੇ ਡਾ. ਸਿੰਘ ਦੇ ਗੁਜਰ ਜਾਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ ਲਗਾਤਾਰ  ਸ਼ਰਧਾਂਜਲੀਆਂ ਆ ਰਹੀਆਂ ਹਨ। ਉੱਘੇ ਸਿਆਸਤਦਾਨਾਂ, ਖਿਡਾਰੀਆਂ, ਸ਼ਖਸੀਅਤਾਂ ਨੇ ਡਾ. ਸਿੰਘ ਨੂੰ ਇੱਕ ਮਿਹਨਤੀ ਅਤੇ ਬਹਾਦੁਰ ਵਿਅਕਤੀ ਦੇ ਰੂਪ ਵਿੱਚ ਯਾਦ ਕੀਤਾ ਪਰ ਉਹਨਾਂ ਦੀ ਵੱਖਰੀ ਪਹਿਚਾਣ ਉਨ੍ਹਾਂ ਦੀ ਨਿਮਰਤਾ ਕਾਰਨ ਸੀ।


ਜੇਕਰ ਖੇਡ ਦੀ ਗੱਲ ਕਰੀਏ ਤਾਂ ਅਜ ਦੂਜੇ ਦਿਨ ਖੇਡ ਬੰਦ ਹੋਣ ਤਕ ਭਾਰਤੀ ਟੀਮ 164 ਦੌੜਾਂ ਬਣਾ ਕੇ 5 ਵਿਕਟਾਂ ਗਵਾ ਚੁੱਕੀ ਹੈ ਅਤੇ ਅਸਟ੍ਰੇਲੀਆ ਤੋਂ ਬਹੁਤ 310 ਦੌੜਾਂ ਪਿੱਛੇ ਚੱਲ ਰਹੀ ਹੈ। ਅਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿਚ 474 ਦੌੜਾਂ ਬਣਾਈਆਂ ਹਨ।