ਗੜੇਮਾਰੀ, ਤੇਜ ਮੀਂਹ ਨਾਲ ਪਾਰਾ ਗਿਰਿਆ

ਗੜੇਮਾਰੀ, ਤੇਜ ਮੀਂਹ ਨਾਲ ਪਾਰਾ ਗਿਰਿਆ,
ਅੱਜ ਹੋਰ ਮੀਂਹ ਦੀ ਸੰਭਾਵਨਾ
ਗੜੇਮਾਰੀ ਅਤੇ ਮੀਂਹ ਕਾਰਨ ਪਾਰਾ ਡਿੱਗਿਆ 


ਉੱਤਰ ਪੱਛਮ ਭਾਰਤ ਵਿਚ ਬੀਤੇ ਸਾਰਾ ਦਿਨ ਰੁਕ ਰੁਕ ਕੇ ਗੜੇਮਾਰੀ ਅਤੇ ਮੀਂਹ ਪੈਣ ਨਾਲ ਘੱਟੋ-ਘੱਟ ਤਾਪਮਾਨ ਵਿਚ 8 ਡਿਗਰੀ ਤੋਂ ਜ਼ਿਆਦਾ ਦੀ ਗਿਰਾਵਟ ਆਈ। ਮੋਹਾਲੀ ਅਤੇ ਚੰਡੀਗੜ੍ਹ ਸ਼ਹਿਰ ਦੇ ਕਈ ਹਿੱਸੇ, ਸ਼ਾਮ ਨੂੰ ਓਲਿਆਂ ਨਾਲ ਚਿੱਟੇ ਹੋ ਗਏ।  


ਮੌਸਮ ਵਿਭਾਗ ਨੇ ਕਈ ਦਿਨ ਪਹਿਲਾਂ ਹੀ 27/28 ਦਿਸੰਬਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਹੋਈ ਸੀ ਅਤੇ "ਸੰਤਰੀ ਚੇਤਾਵਨੀ" ਵੀ ਜਾਰੀ ਕੀਤੀ ਗਈ ਸੀ। ਅਜ 28 ਦਸੰਬਰ ਨੂੰ ਬੱਦਲ ਛਾਏ ਰਹਿਣ ਅਤੇ ਗਰਜ-ਚਮਕ ਨਾਲ ਮੀਂਹ ਦੀ ਸੰਭਾਵਨਾ ਹੈ ਪਰ 29 ਦਸੰਬਰ ਨੂੰ ਗਾੜੇ ਕੋਹਰੇ ਦੀ ਸੰਭਾਵਨਾ ਹੈ।


ਮੌਸਮ ਵਿਗਿਆਨੀਆਂ ਦੇ ਅਨੁਸਾਰ ਪੱਛਮੀ ਵਿਘਨਾਂ ਦੇ ਕਾਰਨ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਬਦਲਾਅ ਹੋਵੇਗਾ ਅਤੇ ਸਰਦੀ ਵਧ ਜਾਵੇਗੀ।