ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਖਿਲਾਫ ਜਾਂਚ ਦੇ ਹੁਕਮ

 ਹਾਊਸਿੰਗ ਬੋਰਡ ਝਾਰਖੰਡ ਵਲੋਂ ਧੋਨੀ 

ਖਿਲਾਫ ਜਾਂਚ ਦੇ ਹੁਕਮ 

MS Dhoni, Dhoni, ਮੋਹਿੰਦਰ ਸਿੰਘ ਧੋਨੀ, Mohinder Singh Dhoni
ਮਹਿੰਦਰ ਸਿੰਘ ਧੋਨੀ 
ਸਾਬਕਾ ਭਾਰਤੀ ਕਪਤਾਨ 


ਹਾਊਸਿੰਗ ਬੋਰਡ ਝਾਰਖੰਡ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਚੇਨਈ ਸੁਪਰ ਕਿੰਗਜ਼ ਦੇ ਸਿਤਾਰੇ ਮਹਿੰਦਰ ਸਿੰਘ ਧੋਨੀ 'ਤੇ ਰਿਹਾਇਸ਼ੀ ਮਕਾਨ ਨੂੰ ਵਪਾਰਕ ਉਦੇਸ਼ਾਂ ਲਈ ਵਰਤਣ ਦਾ ਦੋਸ਼ ਹੈ। 



ਧੋਨੀ ਦੇ ਹਾਰਮੂ ਵਿਖੇ ਸਥਿਤ ਘਰ ਵਿੱਚ ਇੱਕ ਡਾਇਗਨੌਸਟਿਕ ਸੈਂਟਰ ਸਥਾਪਿਤ ਕੀਤੇ ਜਾਣ ਦੀਆਂ ਰਿਪੋਰਟਾਂ ਕਾਰਨ ਇਹ ਮਾਮਲਾ ਉੱਭਰਿਆ। ਇਸ ਸਬੰਧੀ ਰਾਜ ਹਾਊਸਿੰਗ ਬੋਰਡ ਝਾਰਖੰਡ ਇਕ ਪੜਤਾਲ ਵੀ ਸ਼ੁਰੂ ਕਰਨ ਜਾ ਰਿਹਾ ਹੈ। ਹਾਊਸਿੰਗ ਬੋਰਡ ਦਾ ਕਹਿਣਾ ਹੈ ਕਿ ਰਿਹਾਇਸ਼ੀ ਜ਼ਮੀਨ ਨੂੰ ਗੈਰ-ਰਿਹਾਇਸ਼ੀ ਜਾਂ ਵਪਾਰਿਕ ਤਰੀਕੇ ਲਈ ਵਰਤਣਾ ਨਿਯਮਾਂ ਦੇ ਉਲਟ ਹੈ। ਬੋਰਡ ਦੇ ਮੁਖੀ ਸੰਜੈ ਲਾਲ ਪਾਸਵਾਨ ਦੇ ਅਨੁਸਾਰ ਬੋਰਡ ਦੁਆਰਾ ਦਿੱਤੇ ਗਏ ਪਲਾਟ ਸਿਰਫ਼ ਰਿਹਾਇਸ਼ੀ ਕਾਰਜਾਂ ਲਈ ਵਰਤੇ ਜਾ ਸਕਦੇ ਹਨ। ਜੇ ਇਹ ਸਾਬਤ ਹੁੰਦਾ ਹੈ ਕਿ ਰਿਹਾਇਸ਼ੀ ਜ਼ਮੀਨ ਦਾ ਦੁਰਪਯੋਗ ਕੀਤਾ ਜਾ ਰਿਹਾ ਹੈ ਤਾਂ ਕਠੋਰ ਕਾਰਵਾਈ ਕੀਤੀ ਜਾ ਸਕਦੀ ਹੈ।



ਮਹਿੰਦਰ ਸਿੰਘ ਧੋਨੀ ਪਹਿਲਾਂ ਹਾਰਮੂ ਰੋਡ ਵਾਲੇ ਅਪਣੇ ਘਰ ਵਿੱਚ ਰਹਿੰਦੇ ਸਨ ਪਰ ਹੁਣ ਉਹ ਸਿਮਲੀਆ ਦੇ ਰਿੰਗ ਰੋਡ ਤੇ ਆਪਣੇ ਨਵੇਂ ਘਰ ਵਿੱਚ ਰਹਿੰਦੇ ਹਨ। ਜੇਕਰ ਰਿਪੋਰਟਾਂ ਦੀ ਮੰਨਿਏ ਤਾਂ ਪੁਰਾਣੇ ਘਰ ਵਿੱਚ ਡਾਇਗਨੌਸਟਿਕ ਲੈਬ ਚਲ ਰਹੀ ਹੈ। ਜਿਸ ਕਾਰਨ ਇਹ ਮਾਮਲਾ ਹਾਊਸਿੰਗ ਬੋਰਡ ਦੀ ਨਿਗਰਾਨੀ ਵਿਚ ਆਇਆ ਹੈ।ਇਹ ਵੀ ਯਾਦ ਰਹੇ ਕਿ ਧੋਨੀ ਨੂੰ ਇਹ ਪਲਾਟ ਝਾਰਖੰਡ ਸਰਕਾਰ ਦੁਆਰਾ ਉਸ ਸਮੇਂ ਦੇ ਮੁੱਖ ਮੰਤਰੀ ਅਰਜੁਨ ਮੁੰਡਾ ਵਲੋਂ ਉਨ੍ਹਾਂ ਦੇ ਕ੍ਰਿਕਟ ਕੌਸ਼ਲਾਂ ਲਈ ਸਨਮਾਨ ਵਜੋਂ ਦਿੱਤਾ ਗਿਆ ਸੀ। ਲਗਭਗ 10,000 ਵਰਗ ਫੁੱਟ ਦੀ ਇਸ ਪ੍ਰਾਪਰਟੀ ਉੱਤੇ ਹੁਣ ਇੱਕ ਸ਼ਾਨਦਾਰ ਘਰ ਸਥਿਤ ਹੈ।



ਦਿਲਚਸਪੀ ਦੀ ਗੱਲ ਇਹ ਹੈ ਕਿ ਹਾਰਮੂ ਰੋਡ 'ਤੇ ਭਾਜਪਾ ਦੇ ਰਾਜ ਮੁਖਾਲੇ ਨੂੰ ਵੀ ਰਿਹਾਇਸ਼ੀ ਜ਼ਮੀਨ ਦੇ ਦੁਰਪਯੋਗ ਦੇ ਦੋਸ਼ ਲੱਗੇ ਹਨ। ਇਸ ਸਬੰਧ ਵਿੱਚ ਹਾਊਸਿੰਗ ਬੋਰਡ ਪਹਿਲਾਂ ਹੀ ਨੋਟਿਸ ਜਾਰੀ ਕਰ ਚੁੱਕਾ ਹੈ। ਦੋਨੋਂ ਮਾਮਲੇ ਅਜੇ ਜਾਂਚ ਦੇ ਅਧੀਨ ਹਨ, ਅਤੇ ਜਾਂਚ ਪੂਰੀ ਹੋਣ ਦੇ ਬਾਅਦ ਹੀ ਸਹੀ ਕਾਰਵਾਈ ਕੀਤੀ ਜਾਵੇਗੀ।