ਵਧੀਕ ਸ਼ੈਸ਼ਨ ਜੱਜ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਹੇਠ ਮੁਅੱਤਲ
ਵਧੀਕ ਸ਼ੈਸ਼ਨ ਜੱਜ ਅਦਾਲਤ ਵਿਚ ਕੰਮ ਕਰਨ ਵਾਲੀ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਹੇਠ ਮੁਅੱਤਲ
![]() |
| ਹਾਈਕੋਰਟ ਕੇਰਲ |
ਕੇਰਲ ਹਾਈ ਕੋਰਟ ਦੀ ਪ੍ਰਸ਼ਾਸਕੀ ਕਮੇਟੀ, ਜਿਸਦੀ ਪ੍ਰਧਾਨਗੀ ਮੁੱਖ ਜੱਜ ਨਿਤਿਨ ਮਧੁਕਰ ਜਮਦਾਰ ਖੁਦ ਕਰ ਰਹੇ ਸਨ ਨੇ 25 ਦਸੰਬਰ, 2024 (ਬੁੱਧਵਾਰ) ਨੂੰ ਹੰਗਾਮੀ ਬੈਠਕ ਸਦ ਕਿ ਜਿਲ੍ਹਾ ਕੋਜ਼ਿਕੋਡ ਦੇ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਐਮ. ਸੁਹੈਬ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ। ਐਮ. ਸੁਹੈਬ ਤੇ ਦੋਸ਼ ਹੈ ਕਿ ਉਨ੍ਹਾਂ ਅਪਣੇ ਚੈਂਬਰ ਵਿੱਚ ਅਦਾਲਤ ਦੀ ਹੀ ਕਰਮਚਾਰੀ ਇਕ ਔਰਤ ਦੀ ਆਬਰੂ ਨਾਲ ਛੇੜਛਾੜ ਕੀਤੀ ਸੀ। ਦੋਸ਼ਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਐਸਾ ਫੈਸਲਾ ਲਿਆ ਗਿਆ। ਪ੍ਰਸ਼ਾਸਕੀ ਕਮੇਟੀ ਦਾ ਮੰਨਣਾ ਹੈ ਕਿ ਇਹ ਘਟਨਾ ਰਾਜ ਦੀ ਨਿਆਇਕ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ।
ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਕੀ ਕਮੇਟੀ ਵਲੋਂ ਪਹਿਲਾਂ ਜ਼ਿਲ੍ਹਾ ਜੱਜ ਕੋਜ਼ਿਕੋਡ, ਕੋਲੋਂ 24 ਦਿਸੰਬਰ (ਮੰਗਲਵਾਰ) ਨੂੰ ਘਟਨਾ ਦੀ ਪੂਰੀ ਰਿਪੋਰਟ ਮੰਗੀ ਗਈ ਸੀ ਅਤੇ ਰਿਪੋਰਟ ਮਿਲਣ ਅਤੇ ਘਟਨਾ ਦੀ ਪੁਸ਼ਟੀ ਤੋਂ ਬਾਅਦ ਵਧੀਕ ਸ਼ੈਸ਼ਨ ਜੱਜ ਦੀ ਮੁਅੱਤਲੀ ਦਾ ਫੈਸਲਾ ਲਿਆ ਗਿਆ। ਸੂਤਰਾਂ ਮੁਤਾਬਿਕ ਜਿਲ੍ਹਾ ਸ਼ੈਸ਼ਨ ਜੱਜ ਦੀ ਹਾਜਰੀ ਵਿੱਚ ਵਧੀਕ ਸੈਸ਼ਨ ਜੱਜ ਨੇ ਔਰਤ ਕਰਮਚਾਰੀ ਤੋੰ ਮੌਖਿਕ ਮਾਫ਼ੀ ਵੀ ਮੰਗੀ ਸੀ।
