ਜਲੰਧਰ ਪੁਲਿਸ ਮੁਠਭੇੜ ਵਿਚ ਇਕ ਜਖਮੀ ਤਿੰਨ ਗੈੰਗਸਟਰ ਕਾਬੂ

ਪੰਜਾਬ ਪੁਲਿਸ ਵੱਲੋਂ ਜਲੰਧਰ ਵਿੱਚ ਇੱਕ ਮੁਠਭੇੜ ਤੋਂ ਬਾਦ ਤਿੰਨ ਗੈਂਗਸਟਰ ਕਾਬੂ  

ਕਮਿਸ਼ਨਰੇਟ ਪੁਲਿਸ ਜਲੰਧਰ, ਪੰਜਾਬ ਪੁਲਿਸ, ਪੁਲਿਸ ਮੁਕਾਬਲਾ, ਪੁਲਿਸ ਮੁਠਭੇੜ, ਜੱਗੂ ਭਗਵਾਨਪੁਰਿਆ, punjabisamachar.in
ਦਫਤਰ ਕਮਿਸ਼ਨਰ ਪੁਲਿਸ ਜਲੰਧਰ 


ਪੰਜਾਬ ਪੁਲਿਸ ਨੇ ਵੀਰਵਾਰ, 26 ਦਸੰਬਰ, 2024 ਨੂੰ ਜਲੰਧਰ ਕਮਿਸ਼ਨਰੇਟ ਵਿੱਚ ਇੱਕ ਮੁਠਭੇੜ ਤੋਂ ਬਾਅਦ ਤਿੰਨ ਗੈਂਗਸਟਰ ਕਾਬੂ ਕੀਤੇ ਹਨ। ਗੈੰਗਸਟਰਾਂ ਵਲੋਂ ਰੁਟੀਨ ਚੈਕਿੰਗ ਦੌਰਾਨ ਪੁਲਿਸ ਪਰ ਗੋਲੀ ਚਲਾਉਣ ਪਰ ਜਦ ਪੁਲਿਸ ਨੇ ਆਪਣੀ ਰੱਖਿਆ ਵਿੱਚ ਜੁਆਬੀ ਗੋਲੀਬਾਰੀ ਕੀਤੀ ਜਿਸ ਵਿਚ ਇਕ ਗੈਂਗਸਟਰ ਗੰਭੀਰ ਜ਼ਖ਼ਮੀ ਹੋ ਗਿਆ। ਤਿੰਨੇ ਗੈੰਗਸਟਰਾਂ ਨੂੰ ਕਾਬੂ ਕਰਕੇ ਗਿਰਫਤਾਰ ਕਰ ਲਿਆ ਗਿਆ ਹੈ। ਜਖਮੀ ਗੈੰਗਸਟਰ ਇਸ ਸਮੇਂ ਹਸਪਤਾਲ ਵਿੱਚ ਇਲਾਜ ਹੇਠ ਹੈ। ਇਹ ਤਿੰਨੇ ਜੱਗੂ ਭਗਵਾਨਪੁਰੀਆ ਗੈਂਗਸਟਰ ਦੇ ਸਾਥੀ ਦੱਸੇ ਜਾਂਦੇ ਹਨ। ਮੁੱਠਭੇੜ ਵਿੱਚ 15 ਗੋਲੀਆਂ ਦਾ ਤਬਾਦਲਾ ਹੋਇਆ। ਇਹ ਕਾਰਵਾਈ ਗੈੰਗਸਟਰਾਂ ਅਤੇ ਸੰਗਠਿਤ ਅਪਰਾਧਿਕ ਢਾਂਚੇ ਨੂੰ ਇਕ ਵੱਡਾ ਝਟਕਾ ਹੈ। ਗਿਰਫਤਾਰ ਗੈੰਗਸਟਰਾਂ ਕੋਲੋਂ ਛੇ ਹਥਿਆਰ ਅਤੇ ਭਾਰੀ ਮਾਤਰਾ ਵਿਚ ਗੋਲੀਬਾਰੂਦ ਬਰਾਮਦ ਕੀਤਾ ਗਿਆ ਹੈ। ਇਹ ਗੈਂਗ ਨਸ਼ਿਆਂ ਦੀ ਤਸਕਰੀ, ਹਥਿਆਰਾਂ ਦੇ ਵਪਾਰ ਅਤੇ ਫ਼ਿਰੌਤੀ ਰੈਕਟਾਂ ਵਿੱਚ ਸ਼ਾਮਲ ਦਸਿਆ ਜਾਂਦਾ ਹੈ।



ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸ਼ੋਸ਼ਲ ਮਿਡਿਆ ‘X’ ਤੇ ਇੱਕ ਪੋਸਟ ਰਾਹੀਂ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਸਦੀ ਵਧਾਈ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ @PunjabPoliceInd ਸੁਗਠਿਤ ਅਪਰਾਧ ਨੂੰ ਖ਼ਤਮ ਕਰਨ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਯਕੀਨੀ ਬਣਾਉਣ ਲਈ ਵਚਨਬੱਧ ਹੈ।