ICC ਵਲੋਂ ਚੈਂਪੀਅਨਜ਼ ਟ੍ਰਾਫੀ 2025 ਦਾ ਸ਼ੈਡਿਊਲ ਜਾਰੀ
![]() |
| ਚੈਂਪੀਅਨਸ ਟਰਾਫੀ 2025 |
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵਲੋਂ ਕ੍ਰਿਕਟ ਦੀ ਚੈਂਪੀਅਨਜ਼ ਟ੍ਰਾਫੀ 2025 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ 9 ਮਾਰਚ 2025 ਤੱਕ ਚੱਲੇਗਾ ਅਤੇ ਇਸ ਵਿੱਚ ਕੁਲ 8 ਟੀਮਾਂ ਭਾਗ ਲੈਣਗੀਆਂ। ਦਰਸ਼ਕਾਂ ਅਤੇ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਹੀ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲ ਸਕਦੇ ਹਨ । ਇਹ ਟੂਰਨਾਮੈਂਟ ਇਸ ਵਾਰ ਪਾਕਿਸਤਾਨ ਵਿਚ ਹੋਣਾ ਹੈ ਪਰ ਭਾਰਤ ਵਲੋਂ ਪਾਕਿਸਤਾਨ ਜਾ ਕੇ ਖੇਡਣ ਤੋਂ ਨਾਂਹ ਕਰਨ ਤੋਂ ਬਾਅਦ ਭਾਰਤ ਦੇ ਸਾਰੇ ਮੈਚ ਦੁਬਈ ਵਿਚ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਟੂਰਨਾਮੈਂਟ ਦਾ ਖਰੜਾ
ਮਿਤੀਆਂ :- 19 ਫਰਵਰੀ ਤੋਂ 9 ਮਾਰਚ 2025
ਫਾਰਮੈਟ: 2 ਗਰੁੱਪ ਹੋਣਗੇ ਜਿਨ੍ਹਾਂ ਵਿਚ 8 ਟੀਮਾਂ 15 ਮੈਚ ਖੇਡਣਗੀਆਂ, ਜਿਸ ਵਿੱਚ ਗਰੁੱਪ ਮੈਚਾਂ ਤੋਂ ਬਾਅਦ ਨਾਕਆਉਟ ਰਾਊਂਂਡ ਹੋਵੇਗਾ।
ਸਥਾਨ: ਮੈਚਾਂ ਦੀ ਮੇਜ਼ਬਾਨੀ ਪਾਕਿਸਤਾਨ ਦੇ 3 ਸ਼ਹਿਰ (ਕਰਾਚੀ, ਲਾਹੌਰ, ਰਾਵਲਪਿੰਡੀ) ਅਤੇ ਯੂਏਈ ਦੇ ਦੁਬਈ ਵਿੱਚ ਹੋਵੇਗੀ।
ਗਰੁੱਪਾਂ ਦੀ ਵੰਡ
ਗਰੁੱਪ A
ਪਾਕਿਸਤਾਨ ਭਾਰਤ
ਨਿਊਜ਼ੀਲੈਂਡ ਬੰਗਲਾਦੇਸ਼
ਗਰੁੱਪ B
ਦੱਖਣੀ ਅਫ਼ਰੀਕਾ ਆਸਟ੍ਰੇਲੀਆ
ਅਫ਼ਗਾਨਿਸਤਾਨ ਇੰਗਲੈਂਡ
ਉਦਘਾਟਨੀ ਮੈਚ
19 ਫਰਵਰੀ ਨੂੰ ਕਰਾਚੀ ਵਿੱਚ ਪਾਕਿਸਤਾਨ - ਨਿਊਜ਼ੀਲੈਂਡ।
ਸੈਮੀਫਾਈਨਲ
4 ਮਾਰਚ (ਦੁਬਈ) ਅਤੇ 5 ਮਾਰਚ (ਲਾਹੌਰ)।
ਫਾਈਨਲ
9 ਮਾਰਚ ਲਾਹੌਰ ਵਿੱਚ ਹੋਵੇਗਾ ਪਰ ਜੇ ਭਾਰਤ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਇਹ ਮੈਚ ਦੁਬਈ ਵਿੱਚ ਹੋਵੇਗਾ।
ਭਾਰਤ ਦੇ ਲੀਗ ਮੈਚ ਹੇਠ ਲਿਖੇ ਅਨੁਸਾਰ ਹੋਣਗੇ
- 20 ਫਰਵਰੀ 2:30 PM ਦੁਬਈ ਬੰਗਲਾਦੇਸ਼ - ਭਾਰਤ
- 23 ਫਰਵਰੀ 2:30 PM ਦੁਬਈ ਪਾਕਿਸਤਾਨ - ਭਾਰਤ
- 2 ਮਾਰਚ 2:30 PM ਦੁਬਈ ਨਿਊਜ਼ੀਲੈਂਡ - ਭਾਰਤ
