ਮੋਹਾਲੀ ਵਿਚ ਸੱਤ ਮੁੱਖ ਰੋਡ ਇੰਫਰਾਸਟ੍ਰਕਚਰ ਪ੍ਰਾਜੈਕਟਾਂ ਲਈ ਜ਼ਮੀਨ NHAI ਨੂੰ ਸੌਂਪੀ ਗਈ

 ਮੋਹਾਲੀ ਵਿਚ ਸੱਤ ਮੁੱਖ ਰੋਡ ਇੰਫਰਾਸਟ੍ਰਕਚਰ ਪ੍ਰਾਜੈਕਟਾਂ ਲਈ ਜ਼ਮੀਨ NHAI ਨੂੰ ਸੌਂਪੀ ਗਈ


ਰਾਸ਼ਟਰੀ ਹਾਈਵੇ, NHAI, National highway, Nitin Gadkari, punjabisamachar.in


ਸੱਤ ਮੁੱਖ ਹਾਈਵੇ ਪ੍ਰਾਜੈਕਟਾਂ ਲਈ ਖਰੀਦੀ ਗਈ ਸਾਰੀ ਜ਼ਮੀਨ ਨੇਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੂੰ ਸੌਂਪੀ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 6,650 ਜ਼ਮੀਨ ਮਾਲਕਾਂ ਨੂੰ ਕੁੱਲ ₹1,951.35 ਕਰੋੜ ਦਾ ਭੁਗਤਾਨ ਜਮੀਨ ਦੇ ਮੁਲ ਵਜੋਂ ਕੀਤਾ ਗਿਆ ਹੈ।


ਜ਼ਿਲ੍ਹਾ ਪ੍ਰਸ਼ਾਸਨ ਨੇ IT ਸਿਟੀ-ਕੁਰਾਲੀ ਗ੍ਰੀਨਫਿਲਡ ਕਾਰੀਡੋਰ, ਅੰਬਾਲਾ-ਚੰਡੀਗੜ੍ਹ ਗ੍ਰੀਨਫਿਲਡ ਕਾਰੀਡੋਰ, ਮੋਹਾਲੀ-ਸਰਹਿੰਦ-ਸੇਹਣਾ ਗ੍ਰੀਨਫਿਲਡ ਕਾਰੀਡੋਰ ਅਤੇ ਜੀਰਕਪੁਰ ਬਾਈਪਾਸ ਸਹਿਤ ਕੁਲ ਸੱਤ ਪ੍ਰਾਜੈਕਟਾਂ ਲਈ ਕਰੀਬ 588.70 ਹੈਕਟੇਅਰ ਜ਼ਮੀਨ ਹਾਸਲ ਕੀਤੀ ਸੀ। ਇਸ ਨਾਲ ਇਲਾਕੇ ਵਿੱਚ ਮਹੱਤਵਪੂਰਨ NHAI ਪ੍ਰਾਜੈਕਟਾਂ ਦੀ ਅਸਾਨੀ ਨਾਲ ਵਿਕਾਸ ਅਤੇ ਪੂਰਨਤਾ ਸੰਭਵ ਹੋ ਸਕੇਗੀ।


ਪਿਛਲੇ ਸਮੇਂ ਵਿੱਚ ਜ਼ਮੀਨ ਹਾਸਲ ਕਰਨ ਵਿਚ ਸਮੱਸਿਆਵਾਂ ਆ ਰਹੀਆਂ ਸਨ। ਕਿਸਾਨਾ ਅੰਦੋਲਨ ਕਾਰਨ ਵੀ ਪੰਜਾਬ ਵਿਚ ਜ਼ਿਆਦਾਤਰ NHAI ਪ੍ਰਾਜੈਕਟਾਂ ਵਿਚ ਦੇਰੀ ਹੋ ਰਹੀ ਸੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਲਗਾਤਾਰ ਆ ਰਹੀ ਮੁਸ਼ਕਿਲ ਅਤੇ ਰੁਕਾਵਟ ਕਾਰਨ ਪ੍ਰਾਜੈਕਟਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਸੀ।


ਸੂਤਰਾਂ ਮੁਤਾਬਿਕ ਜ਼ਮੀਨ ਦੀ ਨਿਸ਼ਾਨਦੇਹੀ, ਮੁਆਵਜ਼ਾ ਤੋਂ ਕਬਜ਼ਾ ਲੈਣ ਤੱਕ ਪ੍ਰਕਿਰਿਆ ਨੂੰ ਕਰੀਬ ਤਿੰਨ ਸਾਲ ਲੱਗ ਗਏ। ਹਕੀਕਤ ਵਿਚ 2023 ਵਿੱਚ ਹੀ ਜ਼ਮੀਨ ਦਾ ਅਸਲ ਕਬਜ਼ਾ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਕਈ ਪ੍ਰਾਜੈਕਟ ਜਲਦ ਹੀ ਪੂਰੇ ਹੋ ਜਾਣਗੇ।


ਇਹਨਾਂ ਹਾਈਵੇ ਪ੍ਰਾਜੈਕਟਾਂ ਲਈ ਹਾਸਲ ਕੀਤੀ ਕੁਲ ਜ਼ਮੀਨ ਵਿੱਚੋਂ ਖੇਤਰਫਲ ਮੁਤਾਬਿਕ IT ਸਿਟੀ ਚੌਕ-ਖਰੜ-ਕੁਰਾਲੀ ਕਾਰੀਡੋਰ ਜ਼ਿਲ੍ਹੇ ਵਿੱਚ ਸਭ ਤੋਂ ਵੱਡਾ NHAI ਪ੍ਰਾਜੈਕਟ ਹੈ। ਇੱਹ 215 ਹੈਕਟੇਅਰ ਵਿਚ ਫੈਲਿਆ ਹੋਇਆ ਹੈ ਅਤੇ ਕਰੀਬ 2,200 ਜ਼ਮੀਨ ਮਾਲਕਾਂ ਦੀ ਜਮੀਨ ਇਸ ਵਿਚ ਸ਼ਾਮਲ ਹੈ, ਪਰ ਪ੍ਰਭਾਵਿਤ ਜ਼ਮੀਨ ਮਾਲਕਾਂ ਦੇ ਹਿਸਾਬ ਨਾਲ ਅੰਬਾਲਾ-ਚੰਡੀਗੜ੍ਹ ਗ੍ਰੀਨਫਿਲਡ ਕਾਰੀਡੋਰ ਸਭ ਤੋਂ ਵੱਡਾ ਹੈ। ਜਿਸ ਵਿਚ ਜ਼ਿਲ੍ਹੇ ਦੇ 28 ਪਿੰਡਾਂ ਦੇ 2,500 ਮਾਲਕਾਂ ਨੂੰ ਇਸ ਪ੍ਰਾਜੈਕਟ ਦੇ ਤਹਿਤ ਮੁਆਵਜ਼ਾ ਦਿੱਤਾ ਗਿਆ ਹੈ। ਇਹ ਮੁੱਖ ਕਾਰੀਡੋਰ ਏਅਰਪੋਰਟ ਰੋਡ ਦੇ ਟ੍ਰੈਫਿਕ ਨੂੰ ਘਟਾਏਗਾ ਕਿਉਇ ਇਹ ਏਅਰਪੋਰਟ ਚੌਕ ਨੂੰ ਸਿੱਧਾ ਕੁਰਾਲੀ ਬਾਈਪਾਸ ਨਾਲ ਜੋੜੇਗਾ। ਰਾਜ ਵਿੱਚ ਚੱਲ ਰਹੇ 29 ਰਾਸ਼ਟਰੀ ਹਾਈਵੇ ਪ੍ਰਾਜੈਕਟਾਂ ਵਿੱਚੋਂ ਸੱਤ ਮੋਹਾਲੀ ਜ਼ਿਲ੍ਹੇ ਵਿੱਚ ਹਨ।