ਭਵਾਨੀਗੜ੍ਹ ਨੇੜੇ ਸਕੂਲ ਵੈਨ ਹਾਦਸਾਗ੍ਰਸਤ, 2 ਬੱਚੇ ਜਖਮੀ
ਭਵਾਨੀਗੜ੍ਹ ਨੇੜੇ ਸਕੂਲ ਵੈਨ ਅਤੇ ਕਾਰ ਦੀ ਟੱਕਰ ਨਾਲ 2 ਸਕੂਲੀ ਬੱਚੇ ਜ਼ਖ਼ਮੀ
![]() |
ਭਵਾਨੀਗੜ੍ਹ ਨੇੜੇ ਨਾਭਾ ਰੋਡ 'ਤੇ ਬੁਧਵਾਰ ਸਵੇਰੇ ਲਗਭਗ 8:30 ਵਜੇ ਧੁੰਦ ਜਿਆਦਾ ਹੋਣ ਕਾਰਨ ਇਹ ਦੁਰਘਟਨਾ ਹੋਈ ਜਦੋਂ ਇੱਕ ਨਿੱਜੀ ਸਕੂਲ ਦੀ ਵੈਨ 10 ਵਿਦਿਆਰਥੀਆਂ ਨੂੰ ਲੈ ਕੇ ਸਕੂਲ ਵਲ ਜਾ ਰਹੀ ਸੀ। ਇਸ ਟੱਕਰ ਵਿੱਚ ਦੋ ਸਕੂਲੀ ਬੱਚੇ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਮੁੱਢਲੇ ਇਲਾਜ ਤੋਂ ਬਾਦ ਛੁੱਟੀ ਦੇ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਜਿਕਰਯੋਗ ਹੈ ਕਿ ਮੌਸਮ ਵਿਭਾਗ ਦੇ ਦੱਸੇ ਮੁਤਾਬਿਕ ਪੰਜਾਬ ਵਿੱਚ ਸੰਗਰੂਰ ਸਬ ਤੋਂ ਠੰਢਾ ਥਾਂ ਚਲ ਰਿਹਾ ਹੈ ਜਿੱਥੇ ਕਿ ਬੀਤੀ ਰਾਤ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਛੇ ਡਿਗਰੀ ਘੱਟ ਹੈ।
