ਐਸ.ਜੈਸ਼ੰਕਰ 20 ਜਨਵਰੀ ਨੂੰ ਡੋਨਾਲਡ ਟਰੰਪ ਦੇ ਸੌਂਹ ਚੁੱਕ ਸਮਾਰੋਹ ਵਿੱਚ ਕਰਨਗੇ ਭਾਰਤ ਦੀ ਪ੍ਰਤਿਨਿਧਿਤਾ

ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ ਵਲੋਂ ਸ਼ਾਮਿਲ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂਹ ਚੁੱਕ ਸਮਾਰੋਹ ਵਿੱਚ
ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ ਭਾਰਤ 


ਵਿਦੇਸ਼ ਮੰਤਰੀ ਐਸ. ਜੈਸ਼ੰਕਰ ਭਾਰਤ ਦੀ ਪ੍ਰਤਿਨਿਧਤਾ ਕਰਦੇ ਹੋਏ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੌਂਹ ਚੁੱਕ ਸਮਾਰੋਹ ਵਿੱਚ ਸ਼ਾਮਿਲ ਹੋਣਗੇ।

ਆਪਣੇ ਇਸ ਵਿਦੇਸ਼ ਦੌਰੇ ਦੌਰਾਨ, ਜੈਸ਼ੰਕਰ ਨਵੀਂ ਪ੍ਰਸ਼ਾਸਨਿਕ ਟੀਮ ਦੇ ਪ੍ਰਤੀਨਿਧੀਆਂ ਅਤੇ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਹੋਰ ਗਣਮਾਨਿਆਂ ਨਾਲ ਵੀ ਮੁਲਾਕਾਤ ਕਰਨਗੇ।

ਜਿਕਰਯੋਗ ਹੈ ਕਿ ਡੋਨਾਲਡ ਟਰੰਪ 20 ਜਨਵਰੀ ਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂਹ ਚੁੱਕਣਗੇ। ਦੁਪਹਿਰ 12 ਵਜੇ (ਈਸਟਰਨ ਟਾਈਮ) ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿਖੇ ਸੁਪਰੀਮ ਕੋਰਟ ਦੇ ਮੁੱਖ ਨਿਆਂਧੀਸ਼ ਜਾਨ ਰਾਬਰਟਸ ਉਹਨਾਂ ਨੂੰ ਰਾਸ਼ਟਰਪਤੀ ਦੀ ਸੌਂਹ ਚੁਕਾਓਣਗੇ।