ਭਾਰਤ ਨੇ ਅਸਟ੍ਰੇਲੀਆ ਤੋਂ ਪੰਜਵਾਂ ਮੈਚ ਹਾਰ ਕਿ ਸ਼੍ਰਿੰਖਲਾ 3-1 ਨਾਲ ਗੁਆਈ

ਆਸਟਰੇਲੀਆ ਨੇ ਦਸ ਸਾਲਾਂ ਬਾਅਦ ਸ਼੍ਰਿੰਖਲਾ ਦਾ ਪੰਜਵਾਂ ਮੈਚ ਜਿੱਤ ਕਿ ਬਾਰਡਰ-ਗਾਵਸਕਰ ਟ੍ਰਾਫੀ ਆਪਣੇ ਨਾਮ ਕੀਤੀ, ਭਾਰਤ WTC ਫਾਈਨਲ ਦੌੜ ਤੋਂ ਬਾਹਰ

Australian team with the Border Gavaskar Trophy, punjabisamachar.in
Australian team with the
Border Gavaskar Trophy 

ਬਿਊ ਵੈਬਸਟਰ (39) ਅਤੇ ਟ੍ਰੈਵਿਸ ਹੈਡ (34), ਅਖੀਰ ਤੱਕ ਨਾਟ-ਆਉਟ ਰਹੇ ਅਤੇ ਆਸਟਰੇਲੀਆ ਨੂੰ ਟੀਚਾ ਪਾਰ ਕਰਵਾ ਕਿ ਜਿੱਤ ਦਿਵਾਈ। ਮੇਜਬਾਨ ਟੀਮ ਨੇ ਇਹ ਸਿਰੀਜ਼ 3-1 ਨਾਲ ਜਿੱਤ ਕੇ ਦਸ ਸਾਲਾਂ ਬਾਅਦ ਬਾਰਡਰ-ਗਾਵਾਸਕਰ ਟ੍ਰਾਫੀ ਆਪਣੇ ਨਾਂ ਕੀਤੀ ਹੈ। ਭਾਰਤ ਨੂੰ ਮੈਚ ਦੇ ਤੀਜੇ ਦਿਨ ਜਸਪ੍ਰੀਤ ਬੁਮਰਾਹ ਦੀ ਕਮੀ ਮਹਿਸੂਸ ਹੋਈ ਜੋ ਸੱਟ ਕਾਰਨ ਗੇਂਦਬਾਜ਼ੀ ਨਹੀਂ ਕਰ ਸਕੇ ਜਿਸ ਨਾਲ ਆਸਟ੍ਰੇਲੀਆ ਲਈ ਮੁਸ਼ਕਲ ਪਿੱਚ ਖੇਡਣੀ ਅਸਾਨ ਹੋ ਗਈ। ਇਸ ਹਾਰ ਦੇ ਨਾਲ ਹੀ ਭਾਰਤੀ ਟੀਮ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਦੌੜ ਤੋਂ ਵੀ ਬਾਹਰ ਹੋ ਗਈ ਹੈ।


ਅਸਟ੍ਰੇਲੀਆਈ ਕਪਤਾਨ ਪੈਟ ਕਮਿਨਸ ਨੇ ਦਸ ਸਾਲਾਂ ਬਾਅਦ ਬਾਰਡਰ-ਗਾਵਸਕਰ ਟ੍ਰਾਫੀ ਜਿੱਤਣ ਉੱਤੇ ਖੁਸ਼ੀ ਅਤੇ ਗਰਵ ਮਹਿਸੂਸ ਕਰਦੇ ਹੋਏ ਕਿਹਾ ਕਿ ਇਹ ਵਿਸ਼ਵਾਸ਼ ਕਰਨ ਯੋਗ ਨਹੀਂ ਹੈ। ਸਾਰੀ ਟੀਮ ਉਮੀਦਾਂ 'ਤੇ ਖਰੀ ਉੱਤਰੀ ਹੈ। ਉਹਨਾਂ ਇਹ ਵੀ ਕਿਹਾ ਕਿ ਅਜਿਹੀ ਟੀਮ ਨਾਲ ਖੇਡਣਾ ਉਹਨਾਂ ਲਈ ਮਾਣ ਵਾਲੀ ਗੱਲ ਹੈ। ਉਹ ਬਹੁਤ ਗਰਵ ਮਹਿਸੂਸ ਕਰ ਰਹੇ ਹਨ।


ਭਾਰਤ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜਿਹਨਾਂ ਨੂੰ ਸ਼੍ਰਿੰਖਲਾ ਦਾ ਸ਼੍ਰੇਸ਼ਟ ਖਿਡਾਰੀ ਐਲਾਨਿਆ ਗਿਆ ਨੇ ਮੈਚ ਤੋਂ ਬਾਅਦ ਇਨਾਮ ਵੰਡ ਸਮਾਗਮ ਵਿਚ ਗੱਲਬਾਤ ਦੌਰਾਨ ਮੰਨਿਆ ਕਿ ਤੀਸਰੇ ਦਿਨ 'ਤੇ ਅਪਣੀ ਟੀਮ ਲਈ ਗੇਂਦਬਾਜ਼ੀ ਨਾ ਕਰ ਸਕਣ ਕਾਰਨ ਉਹਨਾਂ ਨੂੰ ਨਿਰਾਸ਼ਾ ਹੋਈ।


ਮੈਚ ਦੇ ਸ਼੍ਰੇਸ਼ਟ ਖਿਡਾਰੀ ਦਾ ਅਵਾਰਡ ਸਕਾਟ ਬੋਲੈਂਡ (10 ਵਿਕਟਾਂ) ਨੂੰ ਦਿੱਤਾ ਗਿਆ ਅਤੇ ਸ਼੍ਰਿੰਖਲਾ ਦਾ ਸ਼੍ਰੇਸ਼ਟ ਖਿਡਾਰੀ ਦਾ ਅਵਾਰਡ ਜਸਪ੍ਰੀਤ ਬੁਮਰਾਹ (32 ਵਿਕਟਾਂ) ਨੂੰ ਦਿੱਤਾ ਗਿਆ।