ਗੁਜਰਾਤ ਦੇ ਪੋਰਬੰਦਰ ਵਿਚ ਹੈਲੀਕਾਪਟਰ ਦੁਰਘਟਨਾਗ੍ਰਸਤ 3 ਸੁਆਰਾਂ ਦੀ ਮੌਤ
ਕੋਸਟ ਗਾਰਡ ਹੈਲੀਕਾਪਟਰ ਗੁਜਰਾਤ ਦੇ ਪੋਰਬੰਦਰ ਵਿੱਚ ਦੁਰਘਟਨਾਗ੍ਰਸਤ, 3 ਸੁਆਰਾਂ ਦੀ ਮੌਤ
![]() |
| ਦੁਰਘਟਨਾਗ੍ਰਸਤ ਹੈਲੀਕਾਪਟਰ ਵਿਚ 3 ਦੀ ਮੌਤ |
ਸੂਤਰਾਂ ਦੇ ਦੱਸਣ ਮੁਤਾਬਿਕ ਗੁਜਰਾਤ ਦੇ ਪੋਰਬੰਦਰ ਵਿੱਚ ਭਾਰਤੀ ਕੋਸਟ ਗਾਰਡ ਦੇ ਇੱਕ ਐਡਵਾਂਸਡ ਲਾਈਟ ਹੈਲਿਕਾਪਟਰ (ALH) ਦੇ ਕ੍ਰੈਸ਼ ਹੋਣ ਕਾਰਨ ਅਮਲੇ ਦੇ ਤਿੰਨ ਲੋਕਾਂ ਦੀ ਆਗ ਲੱਗਣ ਨਾਲ ਮੌਤ ਹੋ ਗਈ।
ALH ਧ੍ਰੁਵ ਜੋ ਸਸ਼ਸਤ੍ਰ ਬਲਾਂ ਦੁਆਰਾ ਵਰਤਿਆ ਜਾਂਦਾ ਹੈ ਖੁੱਲੇ ਖੇਤਰ ਵਿੱਚ ਕ੍ਰੈਸ਼ ਹੋਇਆ। ਖਬਰ ਲਿਖੇ ਜਾਣ ਤੱਕ ਹਾਦਸੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਪਰ ਹਾਦਸੇ ਵਿਚ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਘਟਨਾ ਵਿਚ ਕੁਝ ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਮਾਰੇ ਗਏ ਲੋਕਾਂ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
