ਆਪ ਵਿਧਾਇਕ ਗੁਰਪ੍ਰੀਤ @ ਗੋਗੀ ਬੱਸੀ ਦੀ ਗੋਲੀ ਲੱਗਣ ਨਾਲ ਮੌਤ
ਆਪ ਪੰਜਾਬ ਵਿਧਾਇਕ ਗੁਰਪ੍ਰੀਤ @ ਗੋਗੀ ਬੱਸੀ ਗੋਲੀ ਲੱਗਣ ਕਾਰਨ ‘ਰਹੱਸਮਈ ਹਾਲਾਤਾਂ’ ਹੇਠ ਮੌਤ

ਆਪ ਵਿਧਾਇਕ ਗੁਰਪ੍ਰੀਤ @ ਗੋਗੀ ਬੱਸੀ
ਦੀ ਗੋਲੀ ਲੱਗਣ ਨਾਲ ਮੌਤ
ਲੁਧਿਆਣਾ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ 58 ਸਾਲਾ ਆਪ ਵਿਧਾਇਕ ਨੂੰ ਸ਼ੁੱਕਰਵਾਰ ਰਾਤ 12 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਵੱਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਇਸ ਖ਼ਬਰ ਦੀ ਜ਼ਿਲ੍ਹਾ ਆਪ ਦੇ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ।
ਵਿਧਾਇਕ ਨੂੰ ਗੋਲੀ ਲੱਗਣ ਦੀ ਖ਼ਬਰ ਮਿਲਣ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵੀ ਹਸਪਤਾਲ ਪਹੁੰਚ ਗਏ । ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਪਤਾ ਲੱਗੇਗਾ ਕਿ ਵਿਧਾਇਕ ਬਾਸੀ ਨੇ ਆਤਮਹਤਿਆ ਕੀਤੀ ਜਾਂ ਉਹ ਗਲਤੀ ਨਾਲ ਗੋਲੀ ਚਲਣ ਕਾਰਨ ਮਾਰੇ ਗਏ ਪਰ ਸੂਤਰਾਂ ਮੁਤਾਬਿਕ ਗੋਲੀ ਉਹਨਾਂ ਦੇ ਸਿਰ ਵਿਚ ਲੱਗੀ ਹੋਣ ਕਾਰਨ ਐਸਾ ਸ਼ਕ ਜਾਹਿਰ ਹੁੰਦਾ ਹੈ ਕਿ ਇਹ ਆਤਮ ਹੱਤਿਆ ਦਾ ਮਾਮਲਾ ਹੋ ਸਕਦਾ ਹੈ।
ਗੋਗੀ ਨੇ 2022 ਵਿੱਚ ਆਪ ਵਿਚ ਸ਼ਾਮਲ ਹੋ ਕੇ ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ (ਵੈਸਟ) ਹਲਕੇ ਤੋਂ ਦੋ ਵਾਰ ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ।ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਵੀ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰ ਸੀ ਪਰ ਉਹ ਕਾਂਗਰਸ ਉਮੀਦਵਾਰ ਇੰਦਰਜੀਤ ਸਿੰਘ ਇੰਦੀ ਤੋਂ ਹਾਰ ਗਈ ਸੀ।
ਸ਼ੁੱਕਰਵਾਰ ਨੂੰ ਵਿਧਾਇਕ ਗੋਗੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪਾਰਟੀ ਦੇ ਰਾਜ ਸਭਾ ਦੇ ਸਾਂਸਦ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਲੁਧਿਆਣਾ ਵਿੱਚ ਬੁੱਢੇ ਨਾਲੇ ਦੀ ਸਫਾਈ ਅਭਿਆਨ ਲਈ ਮੁਲਾਕਾਤ ਕੀਤੀ ਸੀ।