ਪੰਚਕੂਲਾ ਤੋਂ ਲਾਪਤਾ ਸਾਬਕਾ ਸੈਸ਼ਨ ਜਜ ਦਾ ਸ਼ਵ ਸ਼ਾਹਾਬਾਦ ਨੇੜੇ ਰੇਲਵੇ ਟਰੈਕ ਤੋਂ ਮਿਲਿਆ

ਸੈਕਟਰ 27, ਪੰਚਕੂਲਾ ਦੇ ਰਹਿਣ ਵਾਲੇ 73 ਸਾਲਾ ਰਿਟਾਇਰਡ ਜਜ ਆਰ.ਕੇ. ਕਸ਼ਿਅੱਪ ਦਾ ਸ਼ਵ ਅੱਜ ਸ਼ਾਹਾਬਾਦ, ਕੁਰੁਕਸ਼ੇਤਰ ਦੇ ਨੇੜੇ ਰੇਲਵੇ ਟਰੈਕ 'ਤੇ ਮਿਲਿਆ ਹੈ। ਵੀਰਵਾਰ ਤੋਂ ਸਨ ਲਾਪਤਾ। 


ਪਰਿਵਾਰ ਦੇ ਦੱਸੇ ਮੁਤਾਬਿਕ, ਸਾਬਕਾ ਸੈਸ਼ਨ ਜਜ ਮਿਤੀ 09/01/2025, ਦਿਨ ਵੀਰਵਾਰ ਨੂੰ ਸੈਕਟਰ 26 ਸਥਿਤ ਹਰਬਲ ਪਾਰਕ ਵਿਚ ਰੋਜ਼ਾਨਾ ਵਾਂਗ ਸਵੇਰੇ ਦੀ ਸੈਰ ਲਈ ਗਏ ਸਨ ਪਰ ਘਰ ਵਾਪਸ ਨਹੀਂ ਪਰਤੇ। ਉਹਨਾਂ ਦੇ ਪੁੱਤਰ ਨਿਪੁਣ ਕਸ਼ਿਅੱਪ ਵਲੋਂ ਚੰਡੀਮੰਦਰ ਥਾਣੇ 'ਚ ਉਹਨਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।


ਪੁਲਿਸ ਵੱਲੋਂ ਵੱਡੇ ਪੱਧਰ ਤੇ ਕੀਤੀ ਗਈ ਖੋਜ ਦੇ ਬਾਵਜੂਦ ਉਹਨਾਂ ਦੀ ਕੋਈ ਖੋਜ ਖਬਰ ਨਹੀਂ ਮਿਲੀ ਸੀ। ਅੱਜ ਸਵੇਰੇ ਉਹਨਾਂ ਦਾ ਸ਼ਵ ਸ਼ਾਹਬਾਦ ਦੇ ਨੇੜੇ ਰੇਲਵੇ ਟਰੈਕ 'ਤੇ ਮਿਲਣ ਬਾਰੇ ਪਤਾ ਲੱਗਿਆ ਸੀ। ਪਰਿਵਾਰ ਇਸ ਗੱਲ ਤੋਂ ਗਹਿਰੇ ਸਦਮੇ ਵਿਚ ਹੈ ਅਤੇ ਮੌਤ ਦੇ ਕਾਰਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਵਲੋਂ ਇਸ ਮਾਮਲੇ ਮਾਮਲੇ ਵਿਚ ਜਾਂਚ ਜਾਰੀ ਹੈ ।