ਪੰਜਾਬ ਪੁਲਿਸ ਦੀ ਛੁੱਟੀਆਂ ਬੰਦ

ਪੰਜਾਬ ਪੁਲਿਸ ਦੀ ਛੁੱਟੀਆਂ ਬੰਦ, ਪੰਜਾਬ ਪੁਲਿਸ, ਗਜਟਿਡ ਛੁੱਟੀਆਂ, 26 ਜਨਵਰੀ ਸਮਾਰੋਹ, punjabisamachar.in


ਪੰਜਾਬ ਪੁਲਿਸ ਨੇ ਸੂਬੇ ਦੇ ਸਾਰੇ ਅਧਿਕਾਰੀਆਂ ਦੀ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਹਨ। ਪੰਜਾਬ ਪੁਲਿਸ ਨੇ ਇਸ ਬਾਰੇ ਇਕ ਅਧਿਕਾਰਿਕ ਬਿਆਨ ਜਾਰੀ ਕਰਦੇ ਹੋਏ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਇਹ ਫੈਸਲਾ ਸਾਂਝਾ ਕਰਦੇ ਹੋਏ ਕਿਹਾ, “ਇਸ ਮਿਆਦ ਦੌਰਾਨ ਗਜਟਿਡ, ਨੌਨ ਗਜਟਿਡ ਅਤੇ ਓ.ਆਰਸ ਦੀ ਕਿਸੇ ਵੀ ਕਿਸਮ ਦੀ ਛੁੱਟੀ ਮੰਜੂਰ ਨਹੀਂ ਕੀਤੀ ਜਾਵੇਗੀ। ਗਣਤੰਤਰ ਦਿਵਸ (26 ਜਨਵਰੀ) ਦੇ ਸਮਾਰੋਹਾਂ ਕਾਰਨ ਪਹਿਲਾਂ ਮੰਜੂਰ ਕੀਤੀਆਂ ਸਾਰੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕੀਤੀਆਂ ਜਾਂਦੀਆਂ ਹਨ।”