ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਕਾਰਨ ਦ੍ਰਿਸ਼ਤਾ ਨਾਂ ਬਰਾਬਰ

ਉੱਤਰ ਭਾਰਤ ਵਿੱਚ ਛਾਈ ਧੁੰਦ, 

ਪੰਜਾਬ, ਚੰਡੀਗੜ੍ਹ ਵਿੱਚ ਦ੍ਰਿਸ਼ਤਾ ਨਾਂ ਬਰਾਬਰ 

ਅਨੰਦਪੁਰ ਸਾਹਿਬ, ਗੁਰਦਾਸਪੁਰ, ਉੱਤਰ ਭਾਰਤ ਵਿਚ ਛਾਈ ਧੁੰਦ ਦੀ ਚਾਦਰ, punjabisamachar.in
ਉੱਤਰ ਭਾਰਤ ਵਿਚ ਛਾਈ ਧੁੰਦ ਦੀ ਚਾਦਰ 


ਪਿਛਲੇ ਦੋ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਵੱਡੇ ਹਿੱਸੇ ਵਿੱਚ ਧੁੰਦ ਛਾਈ ਹੋਈ ਹੈ ਜਿਸ ਕਾਰਨ ਜ਼ਿਆਦਾਤਰ ਥਾਵਾਂ ‘ਤੇ ਦ੍ਰਿਸ਼ਤਾ ਘਟ ਗਈ ਹੈ।


ਸ਼ਨੀਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕਾਂ ਨੇ ਧੁੰਦ ਦੀ ਮੋਟੀ ਚਾਦਰ ਨਾਲ ਆਪਣੀ ਸਵੇਰ ਦੀ ਸ਼ੁਰੂਆਤ ਕੀਤੀ। ਅਜ ਚੰਡੀਗੜ੍ਹ ਵਿਖੇ ਨਿਊਨਤਮ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ।


ਹਰਿਆਣਾ ਦੇ ਉੱਘੇ ਸ਼ਹਿਰਾਂ ਵਿਚ ਤਾਪਮਾਨ ਹੇਠ ਲਿਖੇ ਅਨੁਸਾਰ ਰਿਹਾ :

  • ਅੰਬਾਲਾ: 10.1 ਡਿਗਰੀ ਸੈਲਸੀਅਸ
  • ਕਰਨਾਲ: 9.4 ਡਿਗਰੀ ਸੈਲਸੀਅਸ
  • ਰੋਹਤਕ: 9.2 ਡਿਗਰੀ ਸੈਲਸੀਅਸ
  • ਨਾਰਨੌਲ: 4.2 ਡਿਗਰੀ ਸੈਲਸੀਅਸ
  • ਹਿਸਾਰ: 5.7 ਡਿਗਰੀ ਸੈਲਸੀਅਸ


ਪੰਜਾਬ ਦੇ ਉੱਘੇ ਸ਼ਹਿਰਾਂ ਵਿਚ ਤਾਪਮਾਨ ਹੇਠ ਲਿਖੇ ਅਨੁਸਾਰ ਰਿਹਾ :

  • ਅੰਮ੍ਰਿਤਸਰ: 7.2 ਡਿਗਰੀ ਸੈਲਸੀਅਸ
  • ਲੁਧਿਆਣਾ: 8.4 ਡਿਗਰੀ ਸੈਲਸੀਅਸ
  • ਸ਼੍ਰੀ ਆਨੰਦਪੁਰ ਸਾਹਿਬ: 9.4 ਡਿਗਰੀ 
  • ਬਠਿੰਡਾ ਅਤੇ ਗੁਰਦਾਸਪੁਰ: 5 ਡਿਗਰੀ 


ਪਿਛਲੇ ਕੁਝ ਦਿਨਾਂ ਤੋਂ ਦੋਨੋ ਰਾਜਾਂ ਦੇ ਵੱਡੇ ਹਿੱਸਿਆਂ ਵਿੱਚ ਧੁੰਦ ਕਾਰਨ ਸੜਕਾਂ ਅਤੇ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।