ਟਰੰਪ ਨੇ ਇੱਕ ਵਿਗੜਿਆ ਹੋਇਆ ਨਕਸ਼ਾ ਕੀਤਾ ਸਾਂਝਾ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਦਰਸਾਇਆ

ਟਰੰਪ ਅਤੇ ਟਰੂਡੋ ਕੋਈ ਗੱਲ ਸਾਂਝੀ ਕਰਦੇ ਹੋਏ, punjabisamachar.in
ਟਰੰਪ ਅਤੇ ਟਰੂਡੋ ਕੋਈ ਗੱਲ ਸਾਂਝੀ ਕਰਦੇ ਹੋਏ 

ਟਰੰਪ ਨੇ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਦੋਹਰਾਈ ਹੈ। ਡੋਨਲਡ ਟਰੰਪ ਵਲੋਂ ਹਾਲ ਹੀ ਦੇ ਵਿੱਚ ਇੱਕ ਵਿਗੜਿਆ ਹੋਇਆ ਨਕਸ਼ਾ ਸਾਂਝਾ ਕੀਤਾ ਜਿਸ ਵਿੱਚ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਦਰਸਾਇਆ ਗਿਆ ਹੈ। ਉਸਨੇ ਇਸ ਨਕਸ਼ੇ ਨੂੰ "ਓ ਕੈਨੇਡਾ!" ਕੈਪਸ਼ਨ ਦਿੱਤਾ ਸੀ ਪਰ ਇਹ ਗੱਲ ਕੈਨੇਡਾ ਵਲੋਂ ਮੁਡੋਂ ਹੀ ਨਕਾਰ ਦਿੱਤੀ ਗਈ ਹੈ। 


ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਆਪਣੀ ਪੇਸ਼ਕਸ਼ ਦੁਬਾਰਾ ਕੀਤੀ ਹੈ। 


ਕੁਝ ਦਿਨ ਪਹਿਲਾਂ 53 ਸਾਲਾ ਜਸਟਿਨ ਟਰੂਡੋ ਨੇ ਘਟਦੀ ਲੋਕਪ੍ਰੀਅਤਾ ਦੇ ਕਾਰਨ ਖੁਦ ਦੀ ਪਾਰਟੀ ਦੇ ਮਜਬੂਰ ਕਰਨ ਪਰ ਆਪਣਾ ਅਸਤੀਫਾ ਦੇ ਦਿੱਤਾ ਸੀ। ਇਸ ਹੀ ਸਾਲ ਕੈਨੇਡਾ ਵਿੱਚ ਜਨਰਲ ਚੋਣਾਂ ਵੀ ਹੋਣੀਆਂ ਹਨ। ਟਰੂਡੋ ਨੇ ਕਿਹਾ ਹੈ ਕਿ ਉਹ ਨਵੇਂ ਆਗੂ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ।


ਇਧਰ 78 ਸਾਲਾ ਟਰੰਪ ਜੋ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਹਨ ਨੇ ਪਿਛਲੇ ਸਾਲ 5 ਨਵੰਬਰ ਨੂੰ ਆਪਣੀ ਚੋਣੀ ਜਿੱਤ ਤੋਂ ਬਾਅਦ ਮਾਰ-ਏ-ਲਾਗੋ ਵਿਖੇ ਟਰੂਡੋ ਨਾਲ ਮੀਟਿੰਗ ਕੀਤੀ ਸੀ। ਉਸ ਤੋਂ ਬਾਅਦ ਹੀ ਉਨ੍ਹਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਤਜਵੀਜ ਪੇਸ਼ ਕੀਤੀ ਸੀ। ਟਰੰਪ ਨੇ ਆਪਣੇ ਸਮਾਜਿਕ ਮੀਡੀਆ ਪੋਸਟਾਂ ਵਿੱਚ ਇਸ ਬਾਰੇ ਕਈ ਵਾਰ ਜਿਕਰ ਕੀਤਾ ਹੈ। ਡੋਨਲਡ ਟਰੰਪ ਵਲੋਂ ਹਾਲ ਹੀ ਦੇ ਵਿੱਚ ਇੱਕ ਵਿਗੜਿਆ ਹੋਇਆ ਨਕਸ਼ਾ ਸਾਂਝਾ ਕੀਤਾ ਜਿਸ ਵਿੱਚ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਦਰਸਾਇਆ ਗਿਆ ਹੈ। ਉਸਨੇ ਇਸ ਨਕਸ਼ੇ ਨੂੰ "ਓ ਕੈਨੇਡਾ!" ਕੈਪਸ਼ਨ ਦਿੱਤਾ ਸੀ ਪਰ ਇਹ ਗੱਲ ਕੈਨੇਡਾ ਵਲੋਂ ਨਕਾਰ ਦਿੱਤੀ ਗਈ ਹੈ। ਟਰੰਪ ਦੇ ਆਪਣੇ ਪਹਿਲੇ ਕਾਰਜਕਾਲ (2017-21) ਦੌਰਾਨ ਵੀ ਟਰੂਡੋ ਨਾਲ ਚੰਗਾ ਰਿਸ਼ਤਾ ਨਹੀਂ ਰਿਹਾ ਸੀ। 


ਟਰੰਪ ਨੇ ਟਰੂਡੋ ਦੇ ਅਸਤੀਫੇ ਤੋਂ ਬਾਅਦ ਕਿਹਾ ਹੈ ਕਿ ਜੇਕਰ ਕੈਨੇਡਾ, ਅਮਰੀਕਾ ਨਾਲ ਰਲੇਵਾਂ ਕਰ ਲਵੇਂ ਤਾਂ ਵਿਉਪਾਰ ਵਿਚ ਸ਼ੁਲਕ ਬਹੁਤ ਘਟ ਜਾਣਗੇ ਅਤੇ ਕੈਨੇਡਾ ਨੂੰ ਰੂਸੀ ਅਤੇ ਚੀਨੀ ਜਹਾਜ਼ਾਂ ਤੋਂ ਵੀ ਖਤਰਾ ਨਹੀਂ ਰਹੇਗਾ। ਦੋਵੇਂ ਦੇਸ਼ ਮਿਲ ਕੇ ਇੱਕ ਮਹਾਨ ਰਾਸ਼ਟਰ ਬਣ ਸਕਦਾ ਹੈ ਪਰ ਕੈਨੇਡਾ ਵੱਲੋਂ ਟਰੰਪ ਦੀ ਇਸ ਪੇਸ਼ਕਸ਼ 'ਤੇ ਜ਼ਿਆਦਾ ਪ੍ਰਤੀਕਿਰਿਆ ਨਹੀਂ ਆਈ ਹੈ।


ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਕੈਨੇਡਾ, ਅਮਰੀਕਾ ਨਾਲ ਆਪਣੀ ਦੱਖਣੀ ਸੀਮਾ ਤੋਂ ਗੈਰਕਾਨੂੰਨੀ ਡਰੱਗ ਅਤੇ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਕੈਨੇਡਾ ਦੇ ਨਿਰਯਾਤ 'ਤੇ 25% ਸ਼ੁਲਕ ਲਗਾਓਣ ਦਾ ਵਿਚਾਰ ਕਰ ਸਕਦੇ ਹਨ। ਕਈ ਵਾਰ ਤਾਂ ਸ਼ੋਸ਼ਲ ਮਿਡਿਆ ਤੇ ਆਪਣੀਆਂ ਪੋਸਟਾਂ ਵਿੱਚ ਟਰੰਪ ਨੇ ਟਰੂਡੋ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ “ਗ੍ਰੇਟ ਸਟੇਟ ਕੈਨੇਡਾ” ਦੇ ਗਵਰਨਰ ਵਜੋਂ ਸੰਬੋਧਿਤ ਵੀ ਕੀਤਾ ਹੁੰਦਾ ਹੈ।