ਉੱਤਰ ਪੱਛਮੀ ਪਹਾੜਾਂ ਵਿਚ ਬਰਫਬਾਰੀ, ਮੈਦਾਨਾਂ ਵਿਚ ਧੁੰਦ, ਹਲਕੇ ਮੀਂਹ ਨਾਲ ਠੰਡ ਵਧਣ ਦੀ ਸੰਭਾਵਨਾ

 ਭਾਰਤੀ ਮੌਸਮ ਵਿਭਾਗ (IMD) ਨੇ ਉੱਤਰ ਭਾਰਤ ਵਿੱਚ ਗਾੜ੍ਹੀ ਧੁੰਦ ਦੇ ਨਾਲ ਪਹਾੜੀ ਖੇਤਰ ਵਿਚ ਬਰਫਬਾਰੀ ਅਤੇ ਮੈਦਾਨੀ ਖੇਤਰ ਵਿਚ ਹਲਕੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। 

ਮੌਸਮ ਦਾ ਅਪਡੇਟ, punjabisamachar.in
ਮੌਸਮ ਦੀ ਖਬਰ-ਸਾਰ

ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਭਾਰਤ ਵਿਚ 10 ਜਨਵਰੀ ਤੋਂ 12 ਜਨਵਰੀ ਦੇ ਵਿਚਕਾਰ ਬਣ ਰਹੇ ਇਕ ਨਵੇਂ ਪੱਛਮੀ ਖਲਲ ਕਾਰਨ ਮੌਸਮ ਪ੍ਰਭਾਵਿਤ ਹੋ ਸਕਦਾ ਹੈ। ਜਿਸ ਕਾਰਨ ਪੱਛਮੀ ਪਹਾੜੀ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ/ਬਰਫ਼ਬਾਰੀ ਅਤੇ ਮੈਦਾਨਾਂ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ।


ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 4-5 ਦਿਨਾਂ ਵਿਚ ਜੰਮੂ, ਕਸ਼ਮੀਰ, ਲਦਾਖ, ਗਿਲਗਿਤ, ਬਾਲਟੀਸਤਾਨ ਅਤੇ ਮੁਜ਼ਫ਼ਰਾਬਾਦ ਵਿੱਚ ਘੱਟੋ-ਘੱਟ ਤਾਪਮਾਨ 4-5 ਡਿਗਰੀ ਸੈਲਸੀਅਸ ਘਟ ਸਕਦਾ ਹੈ।


ਭਾਰਤੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ 6-8 ਜਨਵਰੀ ਦੇ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿਸਿਆਂ ਵਿੱਚ ਰਾਤ ਅਤੇ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਗਾੜ੍ਹੀ ਧੁੰਦ ਰਹਿਣ ਦੀ ਸੰਭਾਵਨਾ ਹੈ। 9 ਜਨਵਰੀ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਧੁੰਦ ਰਹੇਗੀ। ਉਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 8 ਜਨਵਰੀ ਤੱਕ, ਜਦਕਿ ਬਿਹਾਰ, ਅਸਾਮ, ਮੇਘਾਲਿਆ, ਨਾਗਾਲੈਂਡ, ਮਣਿਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 6 ਜਨਵਰੀ ਨੂੰ ਗਾੜ੍ਹੀ ਧੁੰਦ ਦੇ ਆਸਾਰ ਹਨ।


ਕਸ਼ਮੀਰ ਵਾਦੀ ਜਿਥੇ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ ਹੈ, ਦੇ ਕਈ ਹਿਸਿਆਂ ਵਿੱਚ ਤਾਪਮਾਨ ਜਮਾਓ ਬਿੰਦੂ ਦੇ ਨੇੜੇ ਪਹੁੰਚ ਗਿਆ ਹੈ। ਹਰਿਆਣਾ ਅਤੇ ਪੰਜਾਬ ਵਿੱਚ ਵੀ ਠੰਢੇ ਮੌਸਮ ਦੀ ਸਥਿਤੀ ਜਾਰੀ ਰਹਿਣ ਦੇ ਆਸਾਰ ਹਨ। ਦਿੱਲੀ ਵਿੱਚ ਗਾੜ੍ਹੀ ਧੁੰਦ ਕਾਰਨ ਦ੍ਰਿਸ਼ਤਾ ਨਾਂ ਬਰਾਬਰ ਹੋ ਗਈ ਹੈ ਜਿਸ ਨਾਲ ਕਈ ਉਡਾਨਾਂ ਅਤੇ ਰੇਲਗੱਡੀਆਂ ਦੇ ਚਲਾਣ 'ਤੇ ਪ੍ਰਭਾਵ ਪਿਆ ਹੈ।