ਸਟੀਵ ਜੌਬਜ਼ ਦੀ ਧਨਾਢ ਪਤਨੀ ਲੌਰੀਨ ਪਾਓਵਲ ਜੌਬਜ਼ ਮਾਹਾਕੁੰਭ 'ਚ 'ਕਲਪਾਵਾਸ' ਲਈ ਪਹੁੰਚੇਗੀ
ਸਟੀਵ ਜੌਬਜ਼ ਦੀ ਧਨਾਢ ਪਤਨੀ ਲੌਰੀਨ ਪਾਓਵਲ ਜੌਬਜ਼ ਮਾਹਾਕੁੰਭ 'ਚ 'ਕਲਪਾਵਾਸ' ਲਈ ਪਹੁੰਚੇਗੀ
ਸੂਤਰਾਂ ਮੁਤਾਬਕ ਐਪਲ ਦੇ ਸਹਿ-ਸੰਸਥਾਪਕ ਅਤੇ ਪੂਰਵ ਸੀ.ਈ.ਓ. ਸਟੀਵ ਜੌਬਜ਼ ਦੀ ਪਤਨੀ ਲੌਰੀਨ ਪਾਓਵਲ ਜੌਬਜ਼ ਪਰਿਆਗਰਾਜ ਵਿਖੇ ਮਾਹਾਕੁੰਭ ਦੌਰਾਨ 'ਕਲਪਾਵਾਸ' ਲਈ ਪਹੁੰਚ ਰਹੀ ਹੈ।
ਸੂਤਰ ਦੱਸਦੇ ਹਨ ਕਿ ਲੌਰੀਨ ਪਾਓਵਲ ਦੀ 13 ਜਨਵਰੀ ਨੂੰ ਮੇਲੇ ਵਿਚ ਪਹੁੰਚਣ ਉਮੀਦ ਹੈ ਅਤੇ ਇਸ ਦੌਰਾਨ, ਉਸਦੀ ਨਿਰੰਜਨੀ ਅਖਾੜੇ ਦੇ 'ਮਹਾਮੰਡਲੇਸ਼ਵਰ' ਸੁਆਮੀ ਕੈਲਾਸ਼ਾਨੰਦ ਦੇ ਕੈਂਪ ਵਿੱਚ ਰਹਿਣ ਦੀ ਸੰਭਾਵਨਾ ਹੈ।
ਕਲਪਾਵਾਸ ਲਈ ਲੌਰੀਨ ਸਾਰੇ ਰਿਵਾਜਾਂ ਦਾ ਨਿਰਭਾਅ ਕਰੇਗੀ, ਜਿਵੇਂ ਕਿ ਸੰਗਮ ਦੇ ਪਵਿੱਤਰ ਜਲ ਵਿੱਚ ਡੁੱਬਕੀ ਲਗਾਉਣਾ ਅਤੇ ਧਾਰਮਿਕ ਉਪਦੇਸ਼ਾਂ ਵਿੱਚ ਸ਼ਾਮਲ ਹੋਣਾ। ਮਹਾਕੁੰਭ ਵਿਚ 29 ਜਨਵਰੀ ਤੱਕ ਉਸਦੇ ਰਹਿਣ ਦੀ ਸੰਭਾਵਨਾ ਹੈ।
