ਪੰਜਾਬ ਸਿਵਲ ਸੇਵਾਵਾਂ ਦੀ ਭਰਤੀ ਪਰੀਖਿਆ ਦਾ ਨੋਟੀਫਿਕੇਸ਼ਨ ਜਾਰੀ
ਆਖਿਰ 4 ਸਾਲਾਂ ਦੀ ਉਡੀਕ ਤੋਂ ਬਾਦ ਪੰਜਾਬ ਸਿਵਲ ਸੇਵਾਵਾਂ ਦੀ ਭਰਤੀ ਪਰੀਖਿਆ ਦਾ ਨੋਟੀਫਿਕੇਸ਼ਨ ਜਾਰੀ, ਪਿਛਲੀ PCS ਪਰੀਖਿਆ 2020 ਵਿੱਚ ਹੋਈ ਸੀ। ਨੋਟੀਫਿਕੇਸ਼ਨ ਮੁਤਾਬਿਕ PCS 2025 ਦੀ ਪਰੀਖਿਆ ਅਪ੍ਰੈਲ ਵਿੱਚ ਹੋਣ ਦੀ ਸੰਭਾਵਨਾ ਹੈ।
![]() |
| ਨੋਟੀਫਿਕੇਸ਼ਨ ਜਾਰੀ, ਫੜ ਲਓ ਤਿਆਰੀ |
ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਪੰਜਾਬ ਸਟੇਟ ਸਿਵਲ ਸਰਵਿਸਿਸ ਕੰਬਾਇਨਡ ਕੰਪਟੀਟਿਵ ਏਗਜ਼ਾਮੀਨੇਸ਼ਨ-2025 (PSCSCCE-2025) ਦਾ ਬਹੁਤ ਉਡੀਕ ਤੋਂ ਬਾਦ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਪਰੀਖਿਆ ਰਾਹੀਂ ਕੁੱਲ 322 ਅਹੁਦਿਆਂ ਲਈ ਭਰਤੀ ਕੀਤੀ ਜਾਵੇਗੀ।
ਪਦਾਂ ਦਾ ਵੇਰਵਾ
PSCSCCE-2025 ਰਾਹੀਂ ਪੰਜਾਬ ਸਿਵਲ ਸੇਵਾ (ਕਾਰਜਕਾਰੀ ਸ਼ਾਖਾ), ਡੀ.ਐਸ.ਪੀ, ਤਹਿਸੀਲਦਾਰ, ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ, ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਸਹਾਇਕ ਰਜਿਸਟਰਾਰ ਕੋ-ਆਪਰੇਟਿਵ ਸੋਸਾਇਟੀਜ਼, ਮਜ਼ਦੂਰ-ਕਮ-ਸਮਝੌਤਾ ਅਧਿਕਾਰੀ, ਰੁਜ਼ਗਾਰ ਸਿਰਜਣ, ਹੁਨਰ ਵਿਕਾਸ ਅਤੇ ਪ੍ਰਸ਼ਿਕਸ਼ਣ ਅਧਿਕਾਰੀ, ਅਬਕਾਰੀ ਅਤੇ ਟੈਕਸੀਸ਼ਨ ਅਧਿਕਾਰੀ ਅਤੇ ਜੇਲ੍ਹ ਡਿਪਟੀ ਸੁਪਰਡੈਂਟ (ਗਰੇਡ-II)/ਜ਼ਿਲ੍ਹਾ ਪ੍ਰੋਬੇਸ਼ਨ ਅਧਿਕਾਰੀ ਲਈ ਭਰਤੀ ਹੋਵੇਗੀ।
ਪਦਾਂ ਦੀ ਗਿਣਤੀ
- PCS( ਕਾਰਜਕਾਰੀ ਸ਼ਾਖਾ) -: 48
- DSP-: 17
- ਤਹਿਸੀਲਦਾਰ: 27
- ਆਬਕਾਰੀ ਅਤੇ ਟੈਕਸੀਸ਼ਨ ਅਧਿਕਾਰੀ: 121
- ਖੁਰਾਕ ਅਤੇ ਸਪਲਾਈ ਅਧਿਕਾਰੀ: 13
- ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ: 49
- ਸਹਾਇਕ ਰਜਿਸਟਰਾਰ ਕੋ-ਆਪਰੇਟਿਵ ਸੋਸਾਇਟੀਜ਼: 21
- ਮਜ਼ਦੂਰ-ਕਮ-ਸਮਝੌਤਾ ਅਧਿਕਾਰੀ: 3
- ਰੁਜ਼ਗਾਰ ਸਿਰਜਣ ਅਤੇ ਪ੍ਰਸ਼ਿਕਸ਼ਣ ਅਧਿਕਾਰੀ: 12
- ਡਿਪਟੀ ਜੇਲ੍ਹ ਸੁਪਰਡੈਂਟ (ਗਰੇਡ-II)/ਜ਼ਿਲ੍ਹਾ ਪ੍ਰੋਬੇਸ਼ਨ ਅਧਿਕਾਰੀ: 13
ਉਮਰ ਸੀਮਾ
ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ ਅਤੇ 1 ਜਨਵਰੀ 2025 ਤੱਕ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
- ਸ਼ਡਿਊਲ ਕਾਸਟ ਅਤੇ ਬੈਕਵਰਡ ਕਲਾਸ: ਉਮਰ ਸੀਮਾ 42 ਸਾਲ ਤੱਕ।
- ਵਿਧਵਾ, ਤਲਾਕਸ਼ੁਦਾ ਮਹਿਲਾਵਾਂ: 42 ਸਾਲ ਤੱਕ।
- ਪੰਜਾਬ ਸਰਕਾਰ ਦੇ ਕਰਮਚਾਰੀ: 45 ਸਾਲ ਤੱਕ।
- ਵਿਕਲਾਂਗ ਉਮੀਦਵਾਰ: 47 ਸਾਲ ਤੱਕ।
- ਪੰਜਾਬ ਪੁਲਿਸ ਸੇਵਾ ਅਤੇ ਪੰਜਾਬ ਜੇਲ੍ਹ ਸੇਵਾ: ਕਿਸੇ ਵੀ ਸ਼੍ਰੇਣੀ ਲਈ ਉਮਰ ਵਿੱਚ ਕੋਈ ਢਿੱਲ ਨਹੀਂ।
ਪੰਜਾਬ ਡੋਮਿਸਾਈਲ ਵਾਲੇ ਸਾਬਕਾ ਸੈਨਿਕ ਆਪਣੇ ਸੇਵਾਮਾਨ ਨੂੰ ਅਸਲ ਉਮਰ ਵਿੱਚੋਂ ਘਟਾ ਸਕਦੇ ਹਨ। ਜੇ ਉਸੇ ਤੋਂ ਬਾਅਦ ਉਮਰ ਨਿਰਧਾਰਿਤ ਸੀਮਾ ਤੋਂ 3 ਸਾਲ ਤੋਂ ਵੱਧ ਨਾ ਹੋਵੇ ਤਾਂ ਉਹ ਯੋਗ ਮੰਨੇ ਜਾਣਗੇ।
