ਵਿਜੀਲੈਂਸ ਬਿਊਰੋ ਵਲੋਂ ਪਟਵਾਰੀ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਅਮ੍ਰਿਤਸਰ ਵਲੋਂ ਪਟਵਾਰੀ 

ਰੰਗੇ ਹੱਥੀਂ ਕਾਬੂ 

ਵਿਜੀਲੈਂਸ ਬਿਊਰੋ ਅਮ੍ਰਿਤਸਰ ਵਲੋਂ ਪਟਵਾਰੀ ਗਿਰਫਤਾਰ, ਰਿਸ਼ਵਤ


ਵਿਜੀਲੈਂਸ ਬਿਊਰੋ ਅਮ੍ਰਿਤਸਰ ਰੇਂਜ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿੱਚ ਤਾਇਨਾਤ ਮਾਲ ਮਹਿਕਮਾ ਦੇ ਪਟਵਾਰੀ ਹਰਜੀਤ ਰਾਏ ਨੂੰ ₹4,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਅਨੁਸਾਰ ਪਟਵਾਰੀ ਹਰਜੀਤ ਰਾਏ ਦੇ ਖਿਲਾਫ ਕਾਰਵਾਈ, ਸੁਰਿੰਦਰ ਸਿੰਘ ਵਾਸੀ ਨਸੀਰਪੁਰ ਤਹਿਸੀਲ ਬਟਾਲਾ ਦੇ ਆਨਲਾਈਨ ਸ਼ਿਕਾਇਤ ਕਰਨ ਤੇ ਕੀਤੀ ਗਈ ਹੈ। ਸਰਿੰਦਰ ਸਿੰਘ ਦੀ ਸ਼ਿਕਾਇਤ ਸੀ ਕਿ ਪਟਵਾਰੀ ਹਰਜੀਤ ਰਾਏ ਨੇ ਸ਼ਿਕਾਇਤਕਰਤਾ ਦੇ ਭਤੀਜੇ ਦੇ ਹੱਕ ਵਿਚ ਦਰਜ ਕੀਤੀ ਗਈ ਵਿਰਾਸਤੀ ਜ਼ਮੀਨ ਦੇ ਇੰਤਕਾਲ ਨੂੰ ਰੋਕਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ।

ਵਿਜੀਲੈਂਸ ਬਿਊਰੋ ਵਲੋਂ ਦੋਸ਼ੀ ਪਟਵਾਰੀ ਖ਼ਿਲਾਫ਼ ਪ੍ਰੀਵੇਂਸ਼ਨ ਆਫ ਕਰਪਸ਼ਨ ਐਕਟ ਤਹਿਤ ਅਮ੍ਰਿਤਸਰ ਰੇਂਜ ਵਿਜੀਲੈਂਸ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅੱਗੇ ਦੀ ਜਾਂਚ ਜਾਰੀ ਹੈ।