ਭਾਰਤੀ ਬੀਮਾ ਉਦਯੋਗ ਦੇ ਗਾਹਕਾਂ ਲਈ ਖੁਸ਼ਖਬਰੀ, ਜੀਵਨ ਅਤੇ ਸਿਹਤ ਪਾਲਿਸੀ ਤੇ GST ਵਿਚ ਮਿਲੇਗੀ ਛੋਟ

 

ਭਾਰਤੀ ਬੀਮਾ ਉਦਯੋਗ ਦੇ ਗਾਹਕਾਂ ਲਈ ਖੁਸ਼ਖਬਰੀ, ਜੀਵਨ ਅਤੇ ਸਿਹਤ ਪਾਲਿਸੀ ਤੇ GST। ਵਿਚ ਮਿਲੇਗੀ ਛੋਟ, punjabisamachar.in
ਭਾਰਤੀ ਬੀਮਾ ਉਦਯੋਗ ਦੇ ਗਾਹਕਾਂ ਲਈ ਖੁਸ਼ਖਬਰੀ
ਜੀਵਨ ਅਤੇ ਸਿਹਤ ਪਾਲਿਸੀ ਤੇ GST ਵਿਚ ਮਿਲੇਗੀ ਛੋਟ

ਸਰਕਾਰ ਨੇ ਇਹ ਲਗਭਗ ਤੈਅ ਕਰ ਲਿਆ ਹੈ ਕਿ ਟਰਮ ਜੀਵਨ ਬੀਮਾ ਅਤੇ ਸਿਹਤ ਬੀਮਾ 'ਤੇ ਮੌਜੂਦਾ 18 ਫੀਸਦੀ ਵਸਤੂ ਅਤੇ ਸੇਵਾਵਾਂ ਕਰ (GST) ਨੂੰ ਘਟਾ ਕੇ 12 ਫੀਸਦੀ ਕੀਤਾ ਜਾਵੇ। ਸਰਕਾਰ ਇਸ ਲਾਭ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਬੀਮਾ ਕੰਪਨੀਆਂ ਨੂੰ ਪਾਬੰਦ ਵੀ ਕਰੇਗੀ।


ਮੰਗਲਵਾਰ ਨੂੰ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਬੀਮਾ ਨਿਯੰਤਰਣ ਅਤੇ ਵਿਕਾਸ ਪ੍ਰਾਧੀਕਰਨ (IRDAI) ਅਤੇ ਬੀਮਾ ਕੰਪਨੀਆਂ ਨੇ ਇੱਕ ਮੀਟਿੰਗ ਕੀਤੀ, ਜਿਸ ਵਿੱਚ GST ਘਟਾਉਣ ਦੀ ਪ੍ਰਸਤਾਵਨਾ ਕੀਤੀ ਗਈ। ਇਹ ਪ੍ਰਸਤਾਵ GST ਕੌਂਸਲ ਨੂੰ ਭੇਜੇ ਜਾਣਗੇ ਜਿਸ ਦੀ ਅਗਵਾਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕਰ ਰਹੀ ਹੈ ਅਤੇ ਜਿਸ ਵਿੱਚ ਰਾਜਾਂ ਦੇ ਵਿੱਤ ਮੰਤਰੀ ਵੀ ਸ਼ਾਮਲ ਹਨ। ਆਖਰੀ ਫੈਸਲਾ GST ਕੌਂਸਲ ਵੱਲੋਂ ਲਿਆ ਜਾਣਾ ਹੈ।


ਹਾਲਾਂਕਿ GST ਘਟਾਉਣ ਦੀ ਪ੍ਰਸਤਾਵਨਾ ਦੇ ਵਿਸ਼ਥਾਰ ਅਤੇ ਤਕਨੀਕੀ ਪੱਖ ਹਾਲੇ ਸਪਸ਼ਟ ਨਹੀਂ ਹਨ ਪਰ ਸਰਕਾਰ ਅਤੇ IRDA ਦੇ ਅਧਿਕਾਰੀ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ GST ਛੋਟ ਦਾ ਲਾਭ ਸਿੱਧਾ ਪਾਲਿਸੀਧਾਰਕਾਂ ਤੱਕ ਪਹੁੰਚੇ।


ਇਸ ਮੀਟਿੰਗ ਵਿਚ ਅਸਿੱਧੇ ਕਰ ਅਤੇ ਸ਼ੁਲਕ ਬੋਰਡ (CBIC) ਦੇ ਸੰਯੁਕਤ ਸਕੱਤਰ (TRU-II) ਸਚਿਨ ਜੈਨ, ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਵਿੱਚ ਨਿਰਦੇਸ਼ਕ (ਬੀਮਾ) ਮੰਦਾਕਿਨੀ ਬਲੋਧੀ, IRDA ਦੇ ਚੀਫ਼ ਜਨਰਲ ਮੈਨੇਜਰ (ਵਿੱਤ ਅਤੇ ਨਿਵੇਸ਼) ਜੀ. ਸੂਰਿਆਕੁਮਾਰ ਦੀ ਅਗਵਾਈ ਵਾਲੀ ਟੀਮ, ਛੇ ਜੀਵਨ ਬੀਮਾ ਕੰਪਨੀਆਂ ਦੇ ਅਧਿਕਾਰੀ, ਲਾਈਫ ਇਨਸ਼ੂਰੈਂਸ ਕਾਰਪੋਰੇਸ਼ਨ (LIC) ਅਤੇ ਜਨਰਲ ਇਨਸ਼ੂਰੈਂਸ ਕੌਂਸਲ ਦੇ ਅਧਿਕਾਰੀ ਸ਼ਾਮਲ ਹੋਏ ਸਨ। 


ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਵੱਲੋਂ ਭਰੇ ਜਾਣ ਵਾਲੇ ਸਿਹਤ ਬੀਮਾ ਪ੍ਰੀਮੀਅਮ 'ਤੇ ਵੀ GST ਮੁਆਫ਼ੀ ਦੀ ਪ੍ਰਸਤਾਵਨਾ ਰੱਖੀ ਗਈ ਹੈ। ਸਧਾਰਨ ਨਾਗਰਿਕਾਂ (ਸੀਨੀਅਰ ਸਿਟੀਜ਼ਨ ਤੋਂ ਇਲਾਵਾ) ਵੱਲੋਂ 5 ਲੱਖ ਰੁਪਏ ਤੱਕ ਦੀ ਕਵਰੇਜ਼ ਵਾਲੇ ਸਿਹਤ ਬੀਮਾ 'ਤੇ ਭਰੇ ਜਾਣ ਵਾਲੇ ਪ੍ਰੀਮੀਅਮ 'ਤੇ ਵੀ GST ਮੁਆਫ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਹਾਲਾਂਕਿ 5 ਲੱਖ ਰੁਪਏ ਤੋਂ ਵੱਧ ਕਵਰੇਜ਼ ਵਾਲੇ ਸਿਹਤ ਬੀਮਾ ਪਾਲਿਸੀਆਂ 'ਤੇ 18 ਫੀਸਦੀ GST ਲਾਗੂ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ।