ਪੰਜਾਬ ਵਿੱਚ ਵੱਡੇ ਪੱਧਰ ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ: 21 ਸੀਨੀਅਰ ਅਧਿਕਾਰੀ ਬਦਲੇ

 

ਪੰਜਾਬ ਵਿੱਚ ਵੱਡੇ ਪੱਧਰ ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ: 21 ਸੀਨੀਅਰ ਅਧਿਕਾਰੀ ਬਦਲੇ
ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ 

ਪੰਜਾਬ ਪੁਲਿਸ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਹੋਇਆ ਹੈ। ਲਗਭਗ 21 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਵਿੱਚ 9 ਜ਼ਿਲ੍ਹਿਆਂ ਦੇ ਐਸਐਸਪੀ ਵੀ ਸ਼ਾਮਲ ਹਨ। ਇਹ ਸਾਰੇ ਅਧਿਕਾਰੀ ਆਈਪੀਐਸ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੂੰ ਹੁਣ ਡੀਆਈਜੀ ਫ਼ਿਰੋਜ਼ਪੁਰ ਰੇਂਜ ਨਿਯੁਕਤ ਕੀਤਾ ਗਿਆ ਹੈ ਅਤੇ ਆਈ.ਜੀ. ਧਨਪ੍ਰੀਤ ਕੌਰ ਨੂੰ ਕਮਿਸ਼ਨਰ ਜਲੰਧਰ ਨਿਯੁਕਤ ਕੀਤਾ ਗਿਆ ਹੈ। 


ਮਨਿੰਦਰ ਸਿੰਘ ਨੂੰ ਅੰਮ੍ਰਿਤਸਰ ਦੇਹਾਤੀ ਅਤੇ ਅੰਕੁਰ ਗੁਪਤਾ ਲੁਧਿਆਣਾ ਦੇਹਾਤੀ ਬਤੌਰ ਐਸਐਸਪੀ ਭੇਜੇ ਗਏ ਹਨ। ਗੁਰਮੀਤ ਸਿੰਘ ਚੌਹਾਨ ਐਸਐਸਪੀ ਫਿਰੋਜ਼ਪੁਰ, ਅਖਿਲ ਚੌਧਰੀ ਐਸਐਸਪੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਮਲਿਕ ਐਸਐਸਪੀ ਹੋਸ਼ਿਆਰਪੁਰ, ਅੰਕੁਰ ਗੁਪਤਾ ਐਸਐਸਪੀ ਲੁਧਿਆਣਾ, ਸ਼ੁਭਮ ਅਗਰਵਾਲ ਐਸਐਸਪੀ ਫਤਹਿਗੜ੍ਹ ਸਾਹਿਬ, ਮੁਹੰਮਦ ਸਰਫ਼ਾਜ਼ ਐਸਐਸਪੀ ਬਰਨਾਲਾ, ਜ੍ਯੋਤੀ ਯਾਦਵ ਐਸਐਸਪੀ ਖੰਨਾ ਤਬਦੀਲ ਕੀਤੇ ਗਏ ਹਨ। ਦੱਸ ਦੇਈਏ ਕਿ ਜ੍ਯੋਤੀ ਯਾਦਵ, ਪੰਜਾਬ ਦੇ ਸ਼ਿਕਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਧਰਮ ਪਤਨੀ ਹਨ। 


ਪੂਰੀ ਲਿਸਟ ਇੱਥੇ ਵੇਖੋ