ਉੱਤਰ ਭਾਰਤ ਵਿਚ “ਸੰਤਰੀ ਚੇਤਾਵਨੀ” (Orange Alert) ਜਾਰੀ
ਮੌਸਮ ਵਿਭਾਗ ਵੱਲੋਂ ਉੱਤਰ ਭਾਰਤ ਵਿਚ “ਸੰਤਰੀ ਚੇਤਾਵਨੀ” (Orange Alert) ਜਾਰੀ
![]() |
| ਉੱਤਰ ਭਾਰਤ ਵਿਚ ਠੰਡ ਦਾ ਕਹਿਰ ਹੋਰ ਵਧੇਗਾ |
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ) ਮੁਤਾਬਕ ਅਗਲੇ ਸੱਤ ਦਿਨਾਂ ਵਿੱਚ ਠੰਡ ਅਤੇ ਮੀਂਹ ਦੇ ਮਿਲੇ-ਜੁਲੇ ਪ੍ਰਭਾਵ ਕਰਕੇ ਮੌਸਮ ਦੇ ਹਾਲਾਤ ਪੰਜਾਬ, ਜੰਮੂ ਅਤੇ ਕਸ਼ਮੀਰ, ਮੱਧ ਪ੍ਰਦੇਸ਼ ਅਤੇ ਹਰਿਆਣਾ ਵਿੱਚ ਹੋਰ ਖਰਾਬ ਹੋਣ ਦੇ ਆਸਾਰ ਹਨ।ਪ੍ਰਸ਼ਾਸਨ ਵਲੋਂ ਨਿਵਾਸੀਆਂ ਨੂੰ ਮਸ਼ਵਰਾ ਜਾਰੀ ਕੀਤਾ ਗਿਆ ਹੈ ਕਿ ਉਹ ਸੰਭਲ ਕੇ ਰਹਿਣ ਅਤੇ ਉੱਤਰ ਭਾਰਤ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਠੰਡ ਦੇ ਕਹਿਰ ਲਈ ਤਿਆਰ ਰਹਿਣ।
ਆਈ.ਐਮ.ਡੀ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 26 ਦਸੰਬਰ ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ਦੇ ਵਾਤਾਵਰਣ ਵਿਚ ਤੇਜ ਖਲਲ ਦੇ ਪ੍ਰਭਾਵ ਦੇ ਕਾਰਨ 27 ਦਸੰਬਰ ਨੂੰ ਦੱਖਣ-ਪੱਛਮੀ ਰਾਜਸਥਾਨ ਉੱਤੇ ਇੱਕ ਚਕਰਵਾਤ ਪਰਿਚਲਨ ਬਣਣ ਦੀ ਉਮੀਦ ਹੈ, ਜੋ 28 ਦਸੰਬਰ ਤੱਕ ਭਾਰੀ ਮੀਂਹ ਲੈ ਕੇ ਆਵੇਗਾ।
ਉੱਤਰ ਭਾਰਤ ਵਿਚ ਪਹਿਲਾਂ ਹੀ ਕਈ ਸਥਾਨ ਗੰਭੀਰ ਸ਼ੀਤ-ਲਹਿਰ ਦਾ ਸਾਹਮਣਾ ਕਰ ਰਹੇ ਹਨ। ਮੈਦਾਨੀ ਇਲਾਕਿਆਂ ਜਿਵੇਂ ਕਿ ਪੰਜਾਬ ਅਤੇ ਹਰਿਆਣਾ ਵਿਚ ਵੀ ਠੰਡ ਅਪਣਾ ਅਸਰ ਦਿਖਾ ਰਹੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਰਾਜਾਂ ਦੇ ਕੁਝ ਹਿੱਸੇ ਕੜਾਕੇ ਦੀ ਠੰਡ ਦੇ ਚਲਦਿਆਂ ਤਾਪਮਾਨ ਸਿਫਰ ਤੋਂ ਥੱਲੇ ਪਹੁੰਚ ਗਿਆ ਹੈ। ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਚਾਈ ਵਾਲੇ ਖੇਤਰਾਂ ਵਿੱਚ ਹੱਡ-ਗੱਲਾਉਣ ਵਾਲੀ ਠੰਡ ਪੈ ਰਹੀ ਹੈ ਜਿਸ ਕਾਰਨ ਪਾਣੀ ਦੀਆਂ ਪਾਈਪਾਂ ਜਮ ਗਈਆਂ ਹਨ। ਪਾਣੀ ਦੇ ਸਰੋਤ ਜਮ ਜਾਣ ਕਾਰਨ ਹਾਈਡ੍ਰੋਪਾਵਰ ਉਤਪਾਦਨ ਵਿੱਚ ਵੀ ਮੁਸ਼ਕਲ ਆ ਰਹੀ ਹੈ। ਹਿਮਾਚਲ ਦੇ ਭਾਖੜਾ ਡੈਮ ਅਤੇ ਬਲਹ ਘਾਟੀ ਖੇਤਰ ਵਿੱਚ ਲਗਾਤਾਰ ਧੁੰਦ ਦੇ ਚਲਦਿਆਂ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਗੜਦੇ ਮੌਸਮ ਅਤੇ ਵਧਦੀ ਠੰਡ ਕਾਰਨ ਰੋਜ਼ਾਨਾ ਦੇ ਕੰਮਕਾਜ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ।
ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹੋਰ ਵਿਗੜੇ ਹੋਏ ਮੌਸਮ ਨਾਲ ਨਜਿੱਠਣ ਲਈ ਤਿਆਰ ਰਹਿਣ। ਆਈ.ਐਮ.ਡੀ ਨੇ ਕਈ ਜ਼ਿਲਿਆਂ ਵਿੱਚ ਮੀਂਹ ਦੀ ਸੰਭਾਵਨਾ ਦੇਖਦੇ ਹੋਏ ਸੰਤਰੀ ਚੇਤਾਵਨੀ (Orange alert) ਜਾਰੀ ਕੀਤੀ ਹੈ।
.jpeg)