IGP ਪੰਜਾਬ ਪੁਲਸ ਅਤੇ ਹੋਰ 5 ਨੂੰ CBI ਅਦਾਲਤ ਵਲੋਂ 8 ਮਹੀਨੇ ਦੀ ਸਜ਼ਾ
IGP ਚੀਮਾ ਅਤੇ ਹੋਰ 5 ਨੂੰ CBI ਅਦਾਲਤ ਵਲੋਂ 8 ਮਹੀਨੇ ਦੀ ਜੇਲ੍ਹ ਅਤੇ ਜੁਰਮਾਨੇ ਦੀ ਸਜ਼ਾ
CBI ਅਦਾਲਤ ਮੋਹਾਲੀ ਵਲੋਂ ਇੰਸਪੈਕਟਰ ਜਨਰਲ ਆਫ ਪੁਲੀਸ (IGP) ਗੌਤਮ ਚੀਮਾ ਅਤੇ ਤਿੰਨ ਹੋਰਨਾਂ ਨੂੰ 2014 ਦੇ ਇਕ ਮਾਮਲੇ ਵਿਚ ਸਰਕਾਰੀ ਅਧਿਕਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ ਵਿਚ ਦੋਸ਼ੀ ਪਾਏ ਜਾਣ ਲਈ ਭਾਰਤੀ ਦੰਡ ਸੰਹਿਤਾ ਦੀ ਧਾਰਾ 225 ਅਤੇ 186 ਅਧੀਨ 8 ਮਹੀਨੇ ਦੀ ਕੈਦ ਅਤੇ ਜੁਰਮਾਨਾ ਦੀ ਸਜ਼ਾ ਸੁਣਾਈ ਗਈ।
ਕੇਸ ਦਾ ਪਿਛੋਕੜ
IGP ਗੌਤਮ ਚੀਮਾ ਅਤੇ ਉਨ੍ਹਾਂ ਦੇ ਸਾਥੀਆਂ ਪਰ ਦੋਸ਼ ਸੀ ਕਿ ਮਿਤੀ 26 ਅਗਸਤ 2014 ਨੂੰ ਰਾਤ 11 ਵਜੇ ਦੇ ਕਰੀਬ, ਸ਼੍ਰੀ ਗੌਤਮ ਚੀਮਾ ਸ਼ਰਾਬੀ ਹਾਲਤ ਵਿੱਚ ਅਜੇ ਚੌਧਰੀ ਅਤੇ ਹੋਰਨਾਂ ਨਾਲ ਮੋਹਾਲੀ ਪੁਲੀਸ ਸਟੇਸ਼ਨ ਪਹੁੰਚੇ। ਉਨ੍ਹਾਂ ਸੁਮੇਧ ਗੁਲਾਟੀ ਜੋ ਕਿ ਕਿਸੇ ਹੋਰ ਮਾਮਲੇ ਵਿੱਚ ਪੁਲਿਸ ਹਿਰਾਸਤ ਵਿੱਚ ਸੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਜ਼ਬਰਦਸਤੀ ਇੱਕ ਨਿੱਜੀ ਕਾਰ ਵਿੱਚ ਮੈਕਸ ਹਸਪਤਾਲ, ਫੇਜ਼-6, ਮੋਹਾਲੀ ਲਿਜਾਇਆ ਗਿਆ। ਉੱਥੇ ਉਨ੍ਹਾਂ ਵਲੋਂ ਗੁਲਾਟੀ ਨੂੰ ਇੱਕ ਕਮਰੇ ਵਿੱਚ ਰੱਖ ਕੇ ਸ਼ਿਕਾਇਤਕਰਤਾ ਨੂੰ ਧਮਕਾਇਆ ਅਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾਇਆ ਗਿਆ। ਮੋਹਾਲੀ ਪੁਲਿਸ ਵਲੋਂ IGP ਅਤੇ ਉਨ੍ਹਾਂ ਦੇ ਸਾਥੀਆਂ ਪਰ ਸਰਕਾਰੀ ਹਿਰਾਸਤ ਵਿੱਚੋਂ ਅਗਵਾ ਕਰਨ ਦੀ FIR ਦਰਜ ਕੀਤੀ ਗਈ ਸੀ।
CBI ਨੇ ਮਿਤੀ 4 ਮਾਰਚ 2020 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਮੋਹਾਲੀ ਪੁਲੀਸ ਸਟੇਸ਼ਨ ਫੇਜ਼-1 ਵਿੱਚ ਦਰਜ ਉਕਤ FIR ਦੀ ਜਾਂਚ ਆਪਣੇ ਹੱਥ ਵਿੱਚ ਲਈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ 31 ਦਸੰਬਰ 2020 ਨੂੰ 6 ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਅਦਾਲਤ ਵਿਚ ਦਾਖ਼ਲ ਕੀਤੀ। ਜਿਸ ਪਰ ਅਦਾਲਤ ਨੇ IGP ਚੀਮਾ ਅਤੇ ਬਾਕੀ ਦੋਸ਼ੀਆਂ ਨੂੰ ਅਗਵਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਪਰ ਸਰਕਾਰੀ ਅਧਿਕਾਰੀ ਦੇ ਕੰਮ ਵਿਚ ਰੁਕਾਵਟ ਪਾਉਣ ਅਤੇ ਧਮਕੀਆਂ ਦੇਣ ਵਿੱਚ ਦੋਸ਼ੀ ਪਾਇਆ ਗਿਆ ਜਿਸਦੇ ਕਾਰਨ ਸਜ਼ਾ ਸੁਣਾਈ ਗਈ।
ਅਦਾਲਤ ਨੇ ਅੱਜ ਹੀ ਚੀਮਾ ਅਤੇ ਹੋਰਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ । ਬਚਾਅ ਪੱਖ ਦੇ ਵਕੀਲ ਤਰਮਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ ਉੱਚ ਅਦਾਲਤ ਵਿੱਚ ਅਪੀਲ ਕਰਨਗੇ।
.jpeg)