ਯੂਨੀਅਨ ਬੈਂਕ ਆਫ਼ ਇੰਡੀਆ ਨੇ 2691 ਅਪਰੈਂਟਿਸ ਦੇ ਪਦਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ
![]() |
| Union bank of India |
ਯੂਨੀਅਨ ਬੈਂਕ ਆਫ਼ ਇੰਡੀਆ ਨੇ ਅਪਰੈਂਟਿਸ ਐਕਟ ਦੇ ਤਹਿਤ 2691 ਅਪਰੈਂਟਿਸ ਪਦਾਂ ਲਈ ਭਰਤੀ ਸੂਚਨਾ ਜਾਰੀ ਕੀਤੀ ਹੈ।
ਉਮਰ ਸੀਮਾ:
ਉਮੀਦਵਾਰ ਦੀ ਉਮਰ, ਮਿਤੀ 01/02/2025 ਨੂੰ 20 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ
ਯੋਗਤਾ:
- ਸਵਿਕਾਰਯੋਗ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ।
- ਉਮੀਦਵਾਰ ਨੇ 01/04/2021 ਜਾਂ ਇਸ ਤੋਂ ਬਾਦ ਗ੍ਰੈਜੂਏਸ਼ਨ ਪੂਰੀ ਕੀਤੀ ਹੋਣੀ ਚਾਹੀਦੀ ਹੈ।
ਚੁਣੇ ਗਏ ਉਮੀਦਵਾਰਾਂ ਨੂੰ 1 ਸਾਲ ਲਈ ਬੈਂਕਾਂ ਦੇ ਕੰਮਕਾਜ ਦੀ ਜਾਣਕਾਰੀ ਜਾਂ ਟ੍ਰੇਨਿੰਗ ਲਈ ਰੱਖਿਆ ਜਾਵੇਗਾ।
ਅਰਜ਼ੀ ਫੀਸ:
ਆਮ / OBC: - - ₹800 + GST
ਔਰਤਾਂ / SC / ST: - - ₹600 + GST
PWBD: - -- ₹400 + GST
ਭੁਗਤਾਨ: ਡੈਬਿਟ ਕਾਰਡ / ਕ੍ਰੈਡਿਟ ਕਾਰਡ / ਇੰਟਰਨੈਟ ਬੈਂਕਿੰਗ / UPI ਰਾਹੀਂ
ਮਹੀਨਾਵਾਰ ਵਜ਼ੀਫ਼ਾ:
₹15,000 ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ:
1. ਆਨਲਾਈਨ ਟੈਸਟ (Objective Type)
- ਆਮ ਗਿਆਨ ਦੀ ਪ੍ਰੀਖਿਆ
- ਅੰਗ੍ਰੇਜ਼ੀ ਭਾਸ਼ਾ ਦੀ ਪ੍ਰੀਖਿਆ
- ਤਰਕ ਅਤੇ ਮਾਤਰਾਤਮਕ ਪ੍ਰੀਖਿਆ
- ਕੰਪਿਊਟਰ ਗਿਆਨ ਦੀ ਪ੍ਰੀਖਿਆ
2. ਸਥਾਨਕ ਭਾਸ਼ਾ ਪਰੀਖਿਆ
- ਉਮੀਦਵਾਰ ਸਥਾਨਕ ਭਾਸ਼ਾ (ਪੜ੍ਹਨ, ਲਿਖਣ, ਬੋਲਣ ਅਤੇ ਸਮਝਣ) ਵਿੱਚ ਦੱਕਸ਼ ਹੋਣਾ ਚਾਹੀਦਾ ਹੈ।मेरी
- 10ਵੀਂ / 12ਵੀਂ ਦੀ ਮਾਰਕਸ਼ੀਟ ਦੁਆਰਾ ਭਾਸ਼ਾ ਦੇ ਗਿਆਨ ਦੀ ਪੁਸ਼ਟੀ ਕਰਨੀ ਹੋਵੇਗੀ।
ਜੇਕਰ ਕੋਈ ਉਮੀਦਵਾਰ ਸਥਾਨਕ ਭਾਸ਼ਾ ਵਿੱਚ ਦੱਕਸ਼ ਨਹੀਂ ਹੋਵੇਗਾ ਤਾਂ ਉਹ ਅਪਰੈਂਟਿਸਸ਼ਿਪ ਲਈ ਯੋਗ ਨਹੀਂ ਹੋਵੇਗਾ।
4. ਮੈਡੀਕਲ ਟੈਸਟ:
ਚੁਣੇ ਗਏ ਉਮੀਦਵਾਰ ਵਲੋਂ ਇਕ MBBS ਡਾਕਟਰ ਵਲੋਂ ਜਾਰੀ ਸੇਹਿਤ ਦਾ ਸਰਟੀਫਿਕੇਟ ਲਾਜ਼ਮੀ ਦੇਣਾ ਪਵੇਗਾ।
ਅਰਜ਼ੀ ਕਿਵੇਂ ਦੇਣੀ ਹੈ?
ਯੂਨੀਅਨ ਬੈਂਕ ਆਫ਼ ਇੰਡੀਆ ਦੀ ਆਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਭਰੋ।
05 ਮਾਰਚ 2025 ਤੱਕ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਤਰੀਕ ਹੈ।
