ਪੂਰਵ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਰਾਸ਼ਟਰੀ ਸਨਮਾਨਾਂ ਨਾਲ ਖਾਕੇ ਸਪੁਰਦ
![]() |
| ਪੂਰਵ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਨੇਤਾ |
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿੱਲੀ ਦੇ ਨਿਗਮਬੋਧ ਘਾਟ 'ਤੇ ਪੂਰੇ ਰਾਜਕੀਯ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤੇ ਗਏ। ਮਨਮੋਹਨ ਸਿੰਘ ਦਾ AIIMS ਦਿੱਲੀ ਵਿੱਚ ਵੀਰਵਾਰ ਨੂੰ 92 ਸਾਲ ਦੀ ਉਮਰ ਵਿੱਚ ਬੁਢਾਪਾ ਸਬੰਧਿਤ ਰੋਗਾਂ ਦੇ ਚਲਦਿਆਂ ਦਿਹਾਂਤ ਹੋ ਗਿਆ ਸੀ।
ਡਾ: ਸਿੰਘ ਦੀ ਅੰਤਿਮ ਯਾਤਰਾ ਸਵੇਰੇ 9:30 ਵਜੇ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਮੁੱਖ ਦਫਤਰ ਤੋਂ ਸ਼ੁਰੂ ਹੋਈ ਜਿੱਥੇ ਪਾਰਟੀ ਦੇ ਨੇਤਾਵਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਤਿਮ ਸਲਾਮੀ ਦਿੱਤੀ।
ਡਾ: ਸਿੰਘ ਆਪਣੀ ਰਾਜਨੀਤਿਕ ਸਮਝ ਅਤੇ ਆਰਥਿਕ ਸੁਧਾਰਾਂ ਲਈ ਮਸ਼ਹੂਰ ਸਨ। ਉਹ 2004 ਤੋਂ 2014 ਤੱਕ ਦੇਸ਼ ਪ੍ਰਧਾਨ ਮੰਤਰੀ ਰਹੇ ਅਤੇ 1991 ਵਿੱਚ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਵਿਚ ਵਿੱਤ ਮੰਤਰੀ ਵੀ ਰਹੇ ਸਨ।
ਪੂਰਵ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਕਈ ਪ੍ਰਮੁੱਖ ਨੇਤਾ ਸ਼ਾਮਲ ਹੋਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧੰਕਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪਾਰਟੀ ਦੇ ਨੇਤਾ ਅਤੇ ਹੋਰਾਂ ਦੇ ਨਾਲ-ਨਾਲ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਮਗੇਲ ਵੰਗਚੁੱਕ ਵੀ ਸ਼ਾਮਿਲ ਸਨ।
ਹਾਲਾਂਕਿ ਅੰਤਿਮ ਸੰਸਕਾਰ ਕਰਨ ਦੇ ਪਿਛੋਕੜ ਵਿੱਚ ਡਾ: ਸਿੰਘ ਦੀ ਇੱਕ ਯਾਦਗਾਰ ਬਣਾਉਣ ਦਾ ਮਾਮਲਾ ਵੀ ਗਰਮਾ ਰਿਹਾ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਡਾ: ਸਿੰਘ ਦੀ ਯਾਦਗਾਰ ਉਸ ਥਾਂ ਹੀ ਬਣਾਈ ਜਾਵੇ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਜਿਵੇਂ ਕਿ ਹੋਰ ਪੂਰਵ ਪ੍ਰਧਾਨ ਮੰਤਰੀਆਂ ਦੇ ਸਮੇਂ ਹੁੰਦਾ ਆਇਆ ਹੈ। ਹਾਲਾਂਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਕਾਂਗਰਸ ਉੱਤੇ ਇਸ ਵਿਸ਼ੇ ਤੇ "ਗੰਦੀ ਰਾਜਨੀਤੀ" ਕਰਨ ਦਾ ਆਰੋਪ ਲਗਾਇਆ ਹੈ।
