ਦੱਖਣੀ ਕੋਰੀਆ ਵਿਚ ਸੰਵਿਧਾਨਕ ਸੰਕਟ, ਸੰਸਦ ਨੇ ਰਾਸ਼ਟਰਪਤੀ ਹਾਨ ਡਕ-ਸੂ ਨੂੰ ਪੱਦ ਤੋਂ ਹਟਾਓਣ ਲਈ ਵੋਟ ਕੀਤੀ

 

ਰਾਸ਼ਟਰਪਤੀ ਹਾਨ ਡਕ-ਸੂ ਨੂੰ ਪੱਦ ਤੋਂ
ਹਟਾਓਣ ਲਈ ਵੋਟ ਕੀਤੀ 

ਦੱਖਣੀ ਕੋਰੀਆ ਦੀ ਸੰਸਦ ਨੇ ਸ਼ੁੱਕਰਵਾਰ (27 ਦਸੰਬਰ, 2024) ਨੂੰ ਕਾਰਜਕਾਰੀ ਰਾਸ਼ਟਰਪਤੀ ਹਾਨ ਡਕ-ਸੂ ਨੂੰ ਪੱਦ ਤੋਂ ਹਟਾਓਣ ਲਈ ਵੋਟ ਕੀਤੀ ਹੈ। ਦੱਖਣੀ ਕੋਰੀਆ ਦੇ ਸੰਵਿਧਾਨ ਮੁਤਾਬਿਕ ਪ੍ਰਧਾਨ ਮੰਤਰੀ ਹਾਨ 14 ਦਸੰਬਰ ਨੂੰ ਕਾਰਜਕਾਰੀ ਰਾਸ਼ਟਰਪਤੀ ਬਣੇ ਸਨ ਜਦੋਂ ਰਾਸ਼ਟਰਪਤੀ ਯੂਨ ਸੋਕ-ਯੋਲ ਨੂੰ ਸੰਸਦ ਨੇ ਹੀ ਦੇਸ਼ ਵਿਚ ਮਾਰਸ਼ਲ ਲਾਅ ਲਾਓਣ ਲਈ ਵੋਟ ਕਰ ਕੇ ਪੱਦ ਤੋਂ ਹਟਾ ਦਿੱਤਾ ਸੀ। ਹੁਣ ਦੇਸ਼ ਦੇ ਸੰਵਿਧਾਨਕ ਕਾਨੂੰਨ ਅਨੁਸਾਰ ਵਿੱਤ ਮੰਤਰੀ ਚੋਈ ਸਾਂਗ-ਮੋਕ ਨੂੰ ਅਗਲੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਅਧਿਕਾਰ ਸੌਂਪੇ ਜਾਣਗੇ।


300 ਮੈਂਬਰਾਂ ਵਾਲੀ ਸੰਸਦ ਵਿੱਚੋਂ 192 ਨੇ ਹਾਨ ਨੂੰ ਪੱਦ ਤੋਂ ਹਟਾਉਣ ਦੇ ਹੱਕ ਵਿੱਚ ਵੋਟ ਕੀਤਾ। ਵਿਰੋਧੀ ਧਿਰ ਨੇ ਦੋਸ਼ ਲਗਾਇਆ ਹੈ ਕਿ ਹਾਨ ਸਾਬਕਾ ਰਾਸ਼ਟਰਪਤੀ ਯੂਨ ਦੇ ਮਹਾਅਭਿਯੋਗ ਦੀ ਪ੍ਰਕਿਰਿਆ ਨੂੰ ਜਾਨ ਬੁੱਝ ਕੇ ਪੂਰਾ ਕਰਨ ਨਹੀ ਕਰਨਾ ਚਾਹੁੰਦੇ ਅਤੇ ਸੰਵਿਧਾਨੀ ਅਦਾਲਤ ਵਿਚ ਤਿੰਨ ਰਿਕਤ ਪੱਦਾਂ ਤੇ ਜੱਜਾਂ ਦੀ ਨਿਯੁਕਤੀ ਨਹੀਂ ਕਰ ਰਹੇ ਹਨ।


ਦੱਖਣੀ ਕੋਰੀਆ ਵਿੱਚ ਰਾਜਨੀਤਿਕ ਹਲਚਲ ਵਧ ਗਈ ਹੈ। ਇਹ ਸੰਵਿਧਾਨੀ ਸੰਕਟ ਬਣਦਾ ਜਾ ਰਿਹਾ ਹੈ। ਵਿਰੋਧੀ ਧਿਰ ਨੇ ਕਾਰਜਕਾਰੀ ਰਾਸ਼ਟਰਪਤੀ ਹਾਨ 'ਤੇ ਸੰਵਿਧਾਨ ਦਾ ਉਲੰਘਨ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਹਾਨ ਸੰਵਿਧਾਨੀ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਨਾ ਕਰਕੇ ਰਾਜਨੀਤੀ ਵਿੱਚ ਅਸਥਿਰਤਾ ਵਧਾ ਰਹੇ ਹਨ।


ਇਸ ਸੰਵਿਧਾਨਕ ਸੰਕਟ ਦੇ ਕਾਰਨ ਦੱਖਣੀ ਕੋਰੀਆ ਦੀ ਮੁਦਰਾ ਵੋਂਨ ਅੰਤਰਰਾਸ਼ਟਰੀ ਬਾਜਾਰ ਵਿਚ ਪਿਛਲੇ 16 ਸਾਲਾਂ ਦੀ ਸਭ ਤੋਂ ਘੱਟ ਸਥਿਤੀ 'ਤੇ ਆ ਗਈ ਹੈ ਜਦਕਿ ਸਾਬਕਾ ਰਾਸ਼ਟਰਪਤੀ ਯੂਨ ਸੋਕ-ਯੋਲ ਦੇ ਮਾਰਸ਼ਲ ਲਾਅ ਦੇ ਐਲਾਨ ਨੇ ਪਹਿਲਾਂ ਹੀ ਅਰਥਵਿਵਸਥਾ ਨੂੰ ਝਟਕਾ ਦੇ ਦਿੱਤਾ ਸੀ। ਇਹ ਸਾਰੀਆਂ ਘਟਨਾਵਾਂ ਦੱਖਣੀ ਕੋਰੀਆ ਦੇ ਰਾਜਨੀਤਿਕ ਸੰਗਠਨ ਤੇ ਆਰਥਿਕ ਸਥਿਰਤਾ ਲਈ ਇੱਕ ਵੱਡਾ ਚੁਨੌਤੀ ਭਰਾ ਸਮਾਂ ਸਾਬਤ ਹੋ ਰਹੀਆਂ ਹਨ।