ਮੋਹਾਲੀ ਦੇ ਸੈਕਟਰ 118 ਵਿਖੇ ਨਿਰਮਾਣ ਅਧੀਨ ਤਿੰਨ ਮੰਜ਼ਿਲਾਂ ਸ਼ੋਰੂਮ ਢਹਿ ਜਾਣ ਕਾਰਨ ਇਕ ਦੀ ਮੌਤ, 3 ਜਖਮੀ
![]() |
| ਲੈਂਟਰ ਡਿਗਣ ਕਾਰਨ ਇਕ ਦੀ ਮੌਤ |
ਘਟਨਾ ਦੌਰਾਨ ਤਿੰਨ ਹੋਰ ਲੋਕਾਂ ਦੇ ਵੀ ਹਲਕੀਆਂ ਚੋਟਾਂ ਆਈਆਂ। ਐਰੋਸਿਟੀ ਦੇ ਰਹਿਣ ਵਾਲੇ ਉਦੈ ਪਾਸਵਾਨ (42), ਕਰਨ ਕੁਮਾਰ (30) ਅਤੇ ਕੁਲਦੀਪ ਪਾਸਵਾਨ (25) ਨੂੰ ਤੁਰੰਤ ਹੀ ਇਲਾਜ ਲਈ ਫੇਜ਼-6 ਸਿਵਲ ਹਸਪਤਾਲ ਭੇਜਿਆ ਦਿੱਤਾ ਗਿਆ।
ਸਥਾਨਕ ਵਾਸੀਆਂ ਨੇ ਦੱਸਿਆ ਕਿ ਦੂਜੇ ਮੰਜ਼ਿਲ ਦੇ ਲੈੰਟਰ ਦਾ ਕੰਮ ਚੱਲ ਰਿਹਾ ਸੀ, ਜਦੋਂ ਪਹਿਲੀ ਮੰਜ਼ਿਲ ਦਾ ਲੈੰਟਰ ਢਹਿ ਗਿਆ ਜਿਸ ਕਾਰਨ ਛੇ ਮਜ਼ਦੂਰ ਮਲਬੇ ਵਿੱਚ ਫਸ ਗਏ। ਸਥਾਨਕ ਲੋਕਾਂ ਨੇ ਹੱਲਾ ਮਚਾਇਆ ਜਿਸ ਤੋਂ ਬਾਅਦ ਫਸੇ ਹੋਏ ਮਜ਼ਦੂਰਾਂ ਨੂੰ ਬਚਾ ਲਿਆ ਗਿਆ।
ਸੂਤਰਾਂ ਮੁਤਾਬਿਕ ਚਲ ਰਹੇ ਕੰਮ ਦਾ ਸੁਪਰਵਾਈਜ਼ਰ ਅਤੇ ਦੋ ਹੋਰ ਮਜ਼ਦੂਰ ਜੋ ਘਟਨਾ ਹੋਣ ਵਕਤ ਮੌਜੂਦ ਸੀ ਉੱਥੋਂ ਭੱਜ ਗਏ।
ਐਸਪੀ (ਗ੍ਰਾਮੀਣ) ਮਨਪ੍ਰੀਤ ਸਿੰਘ ਅਤੇ ਤਹਿਸੀਲਦਾਰ ਅਰਜੁਨ ਗਰੇਵਾਲ ਖਬਰ ਮਿਲਦੇ ਹੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਅਪਣੀ ਨਿਗਰਾਨੀ ਹੇਠ ਕਰਵਾਏ।
Tags:
ਦੁਰਘਟਨਾ
