ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੀ ਆਰਡੀਨੈਂਸ ਫੈਕਟਰੀ ਵਿਚ ਧਮਾਕਾ, 8 ਦੀ ਮੌਤ, 7 ਜ਼ਖਮੀ
![]() |
| ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੀ ਆਰਡੀਨੈਂਸ ਫੈਕਟਰੀ ਵਿਚ ਧਮਾਕਾ |
ਬੀਤੇ ਕੱਲ, ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਜਵਾਹਰ ਨਗਰ ਖੇਤਰ ਦੀ ਆਰਡਨੈਂਸ ਫੈਕਟਰੀ ਵਿੱਚ ਧਮਾਕੇ ਤੋਂ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖਮੀ ਹੋ ਗਏ। ਮੌਕੇ ਤੇ ਅਗਨਿਸ਼ਾਮਕ ਟੀਮਾਂ ਅਤੇ ਐਂਬੂਲੈਂਸ ਤੈਨਾਤ ਕੀਤੀਆਂ ਗਈਆਂ ਹਨ। ਧਮਾਕੇ ਕਾਰਨ ਫੈਕਟਰੀ ਦੀ ਛੱਤ ਢਹਿ ਗਈ ਅਤੇ ਮਲਬਾ ਸਾਫ ਕਰਨ ਲਈ ਮੈਦਾਨੀ ਮਸ਼ੀਨਰੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਧਮਾਕੇ 'ਤੇ ਦੁਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸਾਂਝਾ ਦੁੱਖ ਜਤਾਇਆ ਅਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਲਈ ਦੁਆ ਕੀਤੀ ਹੈ।
ਦੂਜੇ ਪਾਸੇ ਵਿਰੋਧੀ ਧਿਰ ਵਲੋਂ ਭੰਡਾਰਾ ਦੀ ਆਰਡਨੈਂਸ ਫੈਕਟਰੀ ਵਿੱਚ ਹੋਏ ਧਮਾਕੇ ਨੂੰ ਸਰਕਾਰ ਦੀ ਨਾਕਾਮੀ ਦਸਿਆ ਜਾ ਰਿਹਾ ਹੈ।
Tags:
ਦੁਰਘਟਨਾ
