ਲੁਧਿਆਣਾ ਵਿੱਚ ਇੱਕ ਪਰਿਵਾਰ ਦੇ 4 ਜੀਆਂ ਅਤੇ ਇਕ ਯੁਵਕ ਦਾ ਮੂੰਹ ਕਾਲਾ ਕਰ ਕੇ ਸ਼ਹਿਰ ਵਿਚ ਘੁਮਾਇਆ ਗਿਆ, ਪੁਲਿਸ ਵਲੋਂ ਮਾਮਲੇ ਵਿਚ 3 ਦੋਸ਼ੀ ਗ੍ਰਿਫ਼ਤਾਰ

ਲੁਧਿਆਣਾ ਵਿੱਚ ਇੱਕ ਪਰਿਵਾਰ ਦੇ 5 ਜੀਆਂ ਦਾ ਮੂੰਹ ਕਾਲਾ ਕਰ ਕੇ ਸ਼ਹਿਰ ਵਿਚ ਘੁਮਾਇਆ ਗਿਆ, ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਗ੍ਰਿਫਤਾਰ ਕੀਤੇ, ਲੁਧਿਆਣਾ, punjabisamachar.in


ਸੂਤਰਾਂ ਮੁਤਾਬਿਕ ਲੁਧਿਆਣਾ ਦੇ ਏਕਜੋਤ ਨਗਰ ਖੇਤਰ ਵਿੱਚ ਇਕ ਗਾਰਮੈਂਟ ਫੈਕਟਰੀ "ਦੀਪ ਕਲੈਕਸ਼ਨ” ਦੇ ਮਾਲਕ ਨੇ ਇੱਕ ਮਹਿਲਾ, ਤਿੰਨ ਧੀਆਂ ਅਤੇ ਇਕ ਯੁਵਕ ਦੇ ਚਿਹਰੇ ਕਾਲੇ ਕਰ, ਗਲ ਵਿਚ ਤਖਤੀ ਪਾਅ ਜਿਸ 'ਤੇ ਲਿਖਿਆ ਸੀ "ਮੈਂ ਚੋਰ ਹਾਂ" ਸਾਰਵਜਨਿਕ ਬੇਇਜ਼ਤੀ ਕਰਨ ਦੇ ਉਦੇਸ਼ ਨਾਲ ਸ਼ਹਿਰ ਵਿਚ ਘੁਮਾਇਆ ਗਿਆ ਅਤੇ ਨਾਲ ਹੀ “ਚੋਰ ਚੋਰ" ਦੇ ਨਾਅਰੇ ਵੀ ਲਗਵਾਏ ਗਏ। 


ਇਸ ਘਟਨਾ ਦੀ ਵੀਡੀਓ ਕੁਝ ਸਥਾਨਕ ਵਾਸੀਆਂ ਵੱਲੋਂ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜੋ ਵਾਇਰਲ ਹੋ ਗਈ। ਪੁਲਿਸ ਦੇ ਜਾਨਕਾਰੀ ਵਿਚ ਆਉਣ ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ।


ਥਾਣਾ ਬਸਤੀ ਜੋਧੇਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਫੈਕਟਰੀ ਮਾਲਕ ਪਰਵਿੰਦਰ ਸਿੰਘ, ਮੈਨੇਜਰ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 


ਪੁਲਿਸ ਸੂਤਰਾਂ ਮੁਤਾਬਿਕ ਫੈਕਟਰੀ ਮਾਲਕ ਅਤੇ ਮੈਨੇਜਰ ਨੂੰ ਮਹਿਲਾ ਅਤੇ ਉਸ ਦੇ ਬੱਚਿਆਂ 'ਤੇ ਕੱਪੜੇ ਚੋਰੀ ਕਰਨ ਦਾ ਸ਼ੱਕ ਸੀ ਪਰ ਉਹਨਾਂ ਪੁਲਿਸ ਨੂੰ ਇਤਲਾਹ ਕੀਤੇ ਬਿਨਾਂ ਖੁਦ ਹੀ ਮਹਿਲਾ ਅਤੇ ਬੱਚਿਆਂ ਨੂੰ ਫੈਕਟਰੀ ਵਿਚ ਸੱਦਿਆ ਅਤੇ ਕਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਇਹ ਕਾਰਾ ਕੀਤਾ ਜਿਸ ਕਾਰਨ ਉਹ ਆਪਣੇ ਸਾਥੀਆਂ ਸਮੇਤ ਹੁਣ ਖੁਦ ਕਨੂੰਨ ਅੜਿੱਕੇ ਆ ਗਿਆ ਹੈ। 


ਪੰਜਾਬ ਮਹਿਲਾ ਕਮਿਸ਼ਨ ਵਲੋਂ ਵੀ ਇਸ ਮਾਮਲੇ ਦਾ ਸੰਘਿਆਨ ਲੈ ਲਿਆ ਗਿਆ ਹੈ ਅਤੇ ਲੁਧਿਆਣਾ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।