“PUMA” ਬਣਿਆ “PVMA”
![]() |
| "PUMA" ਬਣਿਆ "PVMA" |
ਬਹੁਤ ਹੀ ਹਿੰਮਤੀ ਅਤੇ ਸਾਹਸੀ ਕਦਮ ਚੁੱਕਦੇ ਹੋਏ “PUMA” ਨੇ ਆਪਣੇ ਪ੍ਰਸਿੱਧ ਨਾਮ ਨੂੰ “PVMA” ਵਿੱਚ ਬਦਲ ਦਿੱਤਾ। ਇਹ ਹੀ ਚਿਨ੍ਹ ਇਸ ਦੇ ਮਸ਼ਹੂਰੀ ਵਾਲੇ ਬਿਲਬੋਰਡਾਂ ਅਤੇ ਦਕਾਨਾਂ 'ਤੇ ਵੀ ਦੇਖਣ ਨੂੰ ਮਿਲੇ ਜਿਸ ਨਾਲ ਸਾਰੇ ਦੇਸ਼ ਵਿੱਚ ਉਤਸੁਕਤਾ ਜਾਗੀ ਅਤੇ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ। ਇਸ ਅਚਾਨਕ ਬਦਲਾਅ ਨਾਲ ਇਹ ਲਗਿਆ ਕਿ ਜਿਵੇਂ ਬ੍ਰਾਂਡ ਨੇ ਰੀ-ਬ੍ਰਾਂਡਿੰਗ ਸ਼ੁਰੂ ਕਰ ਦਿੱਤੀ ਹੋਵੇ ਜਾਂ ਇਹ ਕਿਸੇ ਤਰ੍ਹਾਂ ਦੀ ਗਲਤੀ ਹੋਵੇ ਪਰ ਇਹ ਸਭ ਕੁਝ ਇਸ ਗੱਲ ਦੀ ਘੋਸ਼ਣਾ ਕਰਨ ਲਈ ਕੀਤਾ ਗਿਆ ਕਿ ਪੀਵੀ ਸਿੰਧੂ ਹੁਣ PUMA ਦੀ ਨਵੀਂ ਬ੍ਰਾਂਡ ਐਂਬੈਸਡਰ ਹੋਵੇਗੀ ।
ਅਸਲ ਵਿੱਚ ਇਹ ਇੱਕ ਬਹੁਤ ਹੀ ਸਮਝਦਾਰੀ ਨਾਲ ਆਯੋਜਿਤ ਮਾਰਕਿਟਿੰਗ ਮੁਹਿੰਮ ਸੀ ਜੋ ਪੀਵੀ ਸਿੰਧੂ ਨੂੰ Puma ਦੇ ਨਵੇਂ ਬ੍ਰਾਂਡ ਐਂਬੈਸਡਰ ਵਜੋਂ ਪੇਸ਼ ਕਰਨ ਲਈ ਕੀਤਾ ਗਿਆ ਸੀ। ਬ੍ਰਾਂਡ ਦੇ ਮਸ਼ਹੂਰ ਨਾਮ ਨੂੰ ਭਾਰਤੀ ਬੈਡਮਿੰਟਨ ਸਟਾਰ ਦੇ ਆਦਿਅੱਖਰਾਂ ਨਾਲ ਜੋੜ ਕੇ ਇਸ ਮੁਹਿੰਮ ਕਾਰਨ Puma ਸਾਰੇਆਂ ਦਾ ਧਿਆਨ ਖਿੱਚਣ ਅਤੇ ਭਾਰਤੀ ਲੋਕਾਂ ਨਾਲ ਇੱਕ ਸੰਬੰਧ ਬਣਾਓਣ ਵਿਚ ਕਾਮਯਾਬ ਰਿਹਾ ਹੈ।
ਜਦੋਂ ਤੱਕ ਇਹ ਸੱਚਾਈ ਸਾਹਮਣੇ ਆਈ ਕਿ ਪੀਵੀ ਸਿੰਧੂ ਹੁਣ Puma ਦਾ ਚਿਹਰਾ ਹੈ ਇਸ ਮੁਹਿੰਮ ਨੇ ਪਹਿਲਾਂ ਹੀ ਕਾਫੀ ਧਿਆਨ ਖਿੱਚ ਲਿਆ ਸੀ।
Tags:
ਖੇਡ ਖਬਰ
