ਪਾਕਿਸਤਾਨ ਵਿਚ ਸਿੰਧੂ ਨਦੀ ਵਿੱਚ ਸੋਨੇ ਦੇ ਵੱਡੇ ਭੰਡਾਰ ਮਿਲੇ

ਪਾਕਿਸਤਾਨ ਵਿਚ ਸਿੰਧੂ ਨਦੀ ਵਿੱਚ ਸੋਨੇ ਦੇ ਵੱਡੇ ਭੰਡਾਰ ਮਿਲੇ
ਰਿਪੋਰਟਾਂ ਅਨੁਸਾਰ ਪਾਕਿਸਤਾਨ ਦੀ ਸਿੰਧੂ ਨਦੀ
ਵਿੱਚ ਸੋਨੇ ਦੇ ਵੱਡੇ ਭੰਡਾਰ ਮਿਲੇ

ਪਾਕਿਸਤਾਨੀ ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਦੀ ਮਨਿੰਏ ਤਾਂ ਸਿੰਧੂ ਨਦੀ ਜਿਸ ਨੂੰ ਇੰਡਸ ਵੀ ਕਹਿੰਦੇ ਹਨ, ਵਿੱਚ ਸੋਨਾ ਦੇ ਬਹੁਤ ਵੱਡਾ ਭੰਡਾਰ ਮਿਲਿਆ ਹੈ। ਉੱਤਰੀ ਪਹਾੜੀ ਇਲਾਕਿਆਂ ਤੋਂ ਤੇਜ਼ ਪਾਣੀ ਸੋਨੇ ਨੂੰ ਨਾਲ ਵਹਾ ਲਿਆਉਂਦਾ ਦੱਸਿਆ ਜਾਂਦਾ ਹੈ ਜੋ ਮੈਦਾਨਾਂ ਵਿਚ ਆ ਕੇ ਨਦੀ ਦੀ ਰਫ਼ਤਾਰ ਘੱਟ ਹੋ ਜਾਣ ਕਾਰਨ ਤਲ ਵਿਚ ਬੈਠ ਜਾਂਦਾ ਹੈ। 


ਇੰਡਸ ਯਾਂ ਸਿੰਧੂ ਨਦੀ 3,200 ਕਿਲੋਮੀਟਰ ਤਕ ਫੈਲੀ ਹੋਈ ਹੈ ਅਤੇ ਇਹ ਸੋਨਾ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਮਿਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨ ਦੇ ਜਿਓਲੋਜਿਕਲ ਸਰਵੇ (GSP) ਨੇ ਲਗਭਗ 32.6 ਮੈਟ੍ਰਿਕ ਟਨ ਸੋਨੇ ਦੇ ਜਮ੍ਹਾਂ ਹੋਣ ਦੀ ਪਛਾਣ ਕੀਤੀ ਹੈ, ਜਿਸਦੀ ਕੀਮਤ ਲਗਭਗ 600 ਅਰਬ ਪਾਕਿਸਤਾਨੀ ਰੁਪਏ ਹੈ।


ਪਾਕਿਸਤਾਨੀ ਮੀਡੀਆ ਰਿਪੋਰਟਾਂ ਸਰਦੀ ਦੇ ਮੌਸਮ ਵਿੱਚ, ਜਦੋਂ ਨਦੀ ਦਾ ਪਾਣੀ ਘਟ ਜਾਂਦਾ ਹੈ, ਤਾਂ ਸਥਾਨਕ ਲੋਕ ਨਦੀ ਦੇ ਤਲ ਤੋਂ ਸੋਨੇ ਦੇ ਕਣ ਇਕੱਠੇ ਕਰਦੇ ਹਨ। ਇਸ ਗੈਰਕਾਨੂੰਨੀ ਖਨਨ ਕਾਰਨ ਪਾਕਿਸਤਾਨ ਸਰਕਾਰ ਨੇ ਧਾਰਾ 144 ਹੇਠ ਸੋਨੇ ਦੇ ਕੱਢਣ ਉੱਤੇ ਰੋਕ ਲਗਾ ਦਿੱਤੀ ਹੈ।


ਇਸ ਖੋਜ ਦਾ ਐਲਾਨ ਪੰਜਾਬ ਦੇ ਖਜਾਨਾ ਮੰਤਰੀ ਨੇ ਜਿਓਲੋਜੀਕਲ ਜਾਂਚਾਂ ਦੇ ਬਾਅਦ ਕੀਤਾ ਦੱਸਿਆ ਜਾਂਦਾ ਹੈ। ਇਹ ਖੋਜ ਪਾਕਿਸਤਾਨ ਲਈ ਇਕ ਅਹਿਮ ਸਮੇਂ 'ਤੇ ਆਈ ਹੈ, ਜਦੋਂ ਕਿ ਪਾਕਿਸਤਾਨ ਕਠਿਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।