ਇਕ ਹੀ ਸਮੇਂ 2 ਮਹਾਕੁੰਭ ?

 

ਮਹਾਕੁੰਭ ਵਿੱਚ ਵਿਲਾਸਮਯ ਅਤੇ 5 ਤਾਰਾ ਸਤਰ ਦੇ ਪ੍ਰਬੰਧ, ITDC, ਉੱਤਰ ਪ੍ਰਦੇਸ਼ ਪ੍ਰਸ਼ਾਸਨ, ਮਹਾਕੁੰਭ, punjabisamachar.in
ਮਹਾਕੁੰਭ ਵਿਚ ਉਪਲੱਬਧ 5 ਤਾਰਾ ਟੈਂਟ 

ਦੂਜੇ ਕੁੰਭ ਅੰਦਰ - ਨਾ ਭੀੜ, ਨਾ ਹੰਗਾਮਾ, ਨਾਂ ਭਾਜੜ। ITDC ਵਲੋਂ ਪ੍ਰਯਾਗਰਾਜ ਵਿੱਚ ਕੁੰਭ ਖੇਤਰ ਦੇ ਸੈਕਟਰ 25 ਵਿੱਚ ਵਿਲਾਸਮਯ ਅਤੇ 5 ਤਾਰਾ ਸਤਰ ਦੇ ਪ੍ਰਬੰਧ ਕਰਨ ਲਈ ‘ਜ਼ੈਨਿਥ ਹਾਸਪਿਟੈਲਿਟੀ’ ਨੂੰ ਠੇਕਾ ਦਿੱਤਾ ਗਿਆ ਸੀ ਜਿਸ ਕਾਰਨ ਪੈਸਾ ਖਰਚ ਕਰਨ ਵਾਲਿਆਂ ਲਈ ਇਹ ਭੀੜ-ਭੜੱਕੇ ਦਾ ਇਕੱਠ ਨਾਂ ਹੋ ਕਿ ਇੱਕ ਸੁਖਦ ਅਨੁਭਵ ਵਿੱਚ ਤਬਦੀਲ ਹੋ ਗਿਆ ਹੈ। ਇਸਦਾ ਫਰਕ ਐਨਾ ਜਬਰਦਸਤ ਹੈ ਕਿ 29 ਜਨਵਰੀ ਨੂੰ ਹੋਏ ਮਾਰੂ ਹੜਕੰਪ ਨੇ ਵੀ ਇਸਦੀ ਚਮਕ ਨੂੰ ਫਿੱਕਾ ਨਹੀਂ ਹੋਣ ਦਿੱਤਾ। 


ਮਹਾਕੁੰਭ ਵਿਚ ਉਪਲੱਬਧ 5 ਤਾਰਾ ਸਹੂਲਤਾਂ, punjabisamachar.in
ਮਹਾਕੁੰਭ ਵਿਚ ਵੱਡੀ ਅਤੇ ਖਾਲੀ ਸੜਕਾਂ 


ਪੰਕਜ ਬਕਸ਼ੀ ਦੁਬਈ ਵਿਚ ਇੱਕ ਵਿੱਤੀ ਸਲਾਹਕਾਰ ਵਜੋਂ ਕੰਮ ਕਰਦੇ ਹਨ ਅਤੇ ਕੇਵਲ ਮਹਾ ਕੁੰਭ ਦਾ ਅਨੁਭਵ ਲੈਣ ਲਈ ਆਏ ਹੋਏ ਸਨ। ਉਹ ਪਰਿਵਾਰ ਸਮੇਤ ਮਹਾਕੁੰਭ ਆਉਣਾ ਚਾਹੁੰਦੇ ਸਨ ਪਰ ਭੀੜ ਬਾਰੇ ਸੋਚ ਕੇ ਡਰੇ ਹੋਏ ਸਨ। ਉਹ ਕੁੰਭ ਆਏ ਪਰ ਕੁੰਭ ਦੇ ਭੀੜ ਭੜੱਕੇ ਦਾ ਹਿੱਸਾ ਨਹੀਂ ਬਣੇ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜੋ ਸਹੂਲਤਾਂ ਮਿਲੀਆਂ - ਉਹਨਾਂ ਕਦੇ ਵੀ ਇੰਝ ਦੀ ਉਮੀਦ ਨਹੀਂ ਕੀਤੀ ਸੀ। ਉਹਨਾਂ ਦੀ ਸ਼ੁਰੂਆਤ ਆਪਣੇ ਸਵੇਰ ਦੇ ਆਰਾਮਦਾਇਕ ਸਾਤਵਿਕ ਨਾਸ਼ਤੇ ਤੋਂ ਹੋਈ। ਮਗਰੋ ਉਹ ਪਰਿਵਾਰ ਸਮੇਤ ਮਹਾਕੁੰਭ ਵਿੱਚ ‘VIP ਸੰਗਮ’ ਤੇ ਨਿਜੀ ਕਿਸ਼ਤੀ ਰਾਹੀਂ ਪਹੁੰਚੇ। ਭੀੜ ਭੜੱਕੇ ਵਾਲੇ ਘਾਟਾਂ ਤੋਂ ਦੂਰ, ਜਿੱਥੇ ਦਸ ਹਜ਼ਾਰਾਂ ਲੋਕ ਪਵਿੱਤਰ ਡੁੱਬਕੀ ਲਈ ਧੱਕੇ ਖਾ ਰਹੇ ਸਨ, ਉਨ੍ਹਾਂ ਕੋਲ ਆਪਣਾ ਖੁਦ ਦਾ ਵਿਅਕਤੀਗਤ ਘਾਟ ਸੀ। ‘VIP ਸੰਗਮ’ ਜੋ ਗੰਗਾ, ਯਮੁਨਾ ਅਤੇ ਸਰਸਵਤੀ ਦੇ ਮਿਲਾਪ-ਸਥਾਨ 'ਤੇ, ਨਦੀ ਦੇ ਬਿਲਕੁਲ ਵਿੱਚਕਾਰ ਬਣਾਇਆ ਗਿਆ ਸੀ ਅਤੇ ₹5,000 ਤੋਂ ₹10,000 ਤੱਕ ਦੀ ਫੀਸ ਦੇ ਉਪਲਬਧ ਸੀ। ਉਹਨਾਂ ਆਮ ਭੀੜ ਤੋਂ ਪਰੇ ਆਪਣੇ ਪਵਿੱਤਰ ਸਨਾਨ ਦਾ ਅਨੰਦ ਮਾਣਿਆ।


ਸਾਲਾਂ ਸਾਲ ਤਕ ਕੁੰਭ ਨੂੰ ਧਾਰਮਿਕ ਅਤੇ ਆਮ ਲੋਕਾਂ ਦੀ ਭਗਤੀ-ਭਾਵਨਾ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਹੁਣ ਇਹ NRIs ਅਤੇ ਉੱਚ-ਵਰਗੀ ਭਾਰਤੀ ਪਰਿਵਾਰਾਂ ਲਈ ਇੱਕ ਖਾਸ ਆਕਰਸ਼ਣ ਬਣ ਗਿਆ ਹੈ, ਜਿਹਨਾਂ ਨੂੰ ਕੁੰਭ ਦੀ ਧਾਰਮਿਕਤਾ ਤਾਂ ਚਾਹੀਦੀ ਹੈ, ਪਰ ਭੀੜ ਅਤੇ ਭਗਦੜ ਤੋਂ ਬਿਨਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਨਿਜੀ ਖੇਤਰ ਨਾਲ ਮਿਲ ਕੇ ਇਸ ਮੌਕੇ ਨੂੰ ਇੱਕ ਵਿਸ਼ੇਸ਼ ਅਨੁਭਵ ਵਿੱਚ ਬਦਲ ਦਿੱਤਾ ਹੈ।


ਇਹ ਇੱਕ ਨਵਾਂ ਵੱਖਰਾ ਕੁੰਭ ਹੈ, ਵੇਖਣ ਅਤੇ ਅਨੁਭਵ ਦੋਵੇਂ ਤਰ੍ਹਾਂ ਨਾਲ। ਇਥੇ ਵਿਲਾਸਤਾ ਵਾਲੇ ਵੱਡੇ ਸਵਿਸ ਟੈਂਟ ਜਿਹਨਾਂ ਵਿਚ 5 ਤਾਰਾ ਸਹੂਲਤਾਂ ਹਨ ਅਤੇ ਵਿਸ਼ਾਲ ਸੜਕਾਂ, ਪੌਮ ਦਰਖ਼ਤਾਂ ਨਾਲ ਸਜੀਆਂ ਹੋਈਆਂ ਹਨ। ਹੈਲੀਕਾਪਟਰ ਤੇ ਝੂਟੇ, ਨਿਜੀ ਵਰਤੋਂ ਲਈ ਗਰਮ-ਠੰਢਾ ਪਾਣੀ, ਨਿਜੀ VIP ਘਾਟ। ਇਕ ਐਸਾ ਧਾਰਮਿਕ ਅਨੁਭਵ ਜੋ ਅਰਾਮ ਅਤੇ ਵਿਲਾਸਤਾ ਨਾਲ ਉਪਲੱਬਧ ਹੈ। 


ਮਨੋਜ ਮਿਸ਼ਰਾ ਜੋ ਕਿ “ਜ਼ੈਨਿਥ ਹਾਸਪਿਟੈਲਿਟੀ” ਦੇ ਮੁਖੀ ਹਨ ਦਾ ਕਹਿਣਾ ਹੈ ਕਿ ਲੋਕਾਂ ਦੀ ਇਹ ਸੋਚ ਕਿ ਕੁੰਭ ਭੀੜ-ਭੜੱਕੇ ਵਾਲੀ ਥਾਂ ਹੈ ਅਤੇ ਸਿਰਫ ਗਰੀਬ ਜਾਂ ਮੱਧਵਰਗੀ ਪਰਿਵਾਰਾਂ ਲਈ ਹੈ ਨੂੰ ਉਹਨਾਂ ਤੋੜਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਪਾਸ 80 ਵੱਡੇ ਸਹੂਲਤਾਂ ਵਾਲੇ ਟੈਂਟ ਸਨ ਜੋ ਪਹਿਲਾਂ ਹੀ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ।


ਇਸ ਦੀ ਮੰਗ ਨੂੰ ਵੇਖਦੇ ਹੋਏ ITDC ਹੁਣ ਇਸ ਵਿਚ 15 ਹੋਰ ਵਿਲਾਸਮਯ ਟੈਂਟ ਜੋੜ ਰਿਹਾ ਹੈ। ਇਹ ਉਨ੍ਹਾਂ ਟੂਰਿਸਟਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਜੋ ਵਿਦੇਸ਼ੀ ਰਿਜ਼ੋਰਟ ਦੇ ਬਰਾਬਰ ਸਹੂਲਤਾਂ ਚਾਹੁੰਦੇ ਹਨ ਪਰ ਨਾਲ ਹੀ ਆਪਣੇ ਧਾਰਮਿਕ ਵਿਸ਼ਵਾਸ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਦੇ ਨਾਲ ਹੀ 'ਮਹਾਕੁੰਭ ਗ੍ਰਾਮ' ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ VIP ਘਾਟ, ਸੱਤਵਿਕ ਭੋਜਨ, ਗੰਗਾ ਆਰਤੀ, ਸੰਤਾਂ ਦੇ ਆਖੜਿਆਂ ਦਾ ਦੌਰਾ ਆਦਿ ਸ਼ਾਮਲ ਰਹੇਗਾ। ਨਾਲ ਹੀ ‘ਡੋਮ ਸਿਟੀ’ ਵੀ ਤਿਆਰ ਕੀਤਾ ਗਿਆ ਹੈ ਜਿਸ ਵਿਚ 176 ਪੂਰੀ ਤਰ੍ਹਾਂ ਲੱਗੇ ਹੋਏ ਕੌਟੇਜ ਹਨ ਜਿਹਨਾਂ ਦਾ ਕਿਰਾਇਆ 1 ਲੱਖ ਰੁਪਏ ਪ੍ਰਤੀ ਰਾਤ ਹੈ।