ਲੁਧਿਆਣਾ ਨਗਰ ਨਿਗਮ ਵੱਲੋਂ ਸ਼ਹਿਰ ਵਿਚ 9 ਗੈਰਕਾਨੂੰਨੀ ਇਮਾਰਤਾਂ ਢਾਹੀਆਂ
![]() |
| ਗੈਰਕਾਨੂੰਨੀ ਨਿਰਮਾਣਾਂ ਖਿਲਾਫ਼ ਨਗਰ ਨਿਗਮ ਲੁਧਿਆਣਾ ਐਕਸ਼ਨ ਮੋਡ ਵਿਚ |
ਗੈਰਕਾਨੂੰਨੀ ਨਿਰਮਾਣਾਂ ਖਿਲਾਫ਼ ਕਾਰਵਾਈ ਕਰਦੇ ਹੋਏ ਨਗਰ ਨਿਗਮ (ਮਿਊਂਸਪਲ ਕਾਰਪੋਰੇਸ਼ਨ) ਨੇ 9 ਗੈਰਕਾਨੂੰਨੀ ਤੌਰ 'ਤੇ ਬਣ ਰਹੀਆਂ ਉਦਯੋਗਿਕ ਅਤੇ ਵਪਾਰਿਕ ਇਮਾਰਤਾਂ ਨੂੰ ਢਾਹ ਦਿੱਤਾ। ਇਹ ਢਾਂਚੇ ਗਿਆਸਪੁਰਾ, ਧੰਧਾਰੀ, ਲੋਹਾਰਾ, ਕੰਗਣਵਾਲ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਣ ਰਹੇ ਸਨ ਜੋ ਸ਼ਹਿਰ ਦੇ ਜ਼ੋਨ C ਵਿੱਚ ਆਉਂਦੇ ਹਨ।
MC ਜ਼ੋਨ C ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਗੈਰਕਾਨੂੰਨੀ ਨਿਰਮਾਣਾਂ ਖਿਲਾਫ਼ ਨਿਯਮਿਤ ਤੌਰ 'ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਹੁਣ MC ਕਮਿਸ਼ਨਰ ਆਦਿਤਿਆ ਡਾਚਲਵਾਲ ਦੀ ਹਦਾਇਤ 'ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਉਹਨਾਂ ਦਸਿਆ ਕਿ ਨਗਰ ਨਿਗਮ ਨੇ ਕਨੂੰਨ ਅਨੁਸਾਰ ਪਿਛਲੇ ਸਮੇਂ ਦੌਰਾਨ ਇਨ੍ਹਾਂ ਗੈਰਕਾਨੂੰਨੀ ਇਮਾਰਤਾਂ ਦੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਸੀ ਪਰ ਬਾਵਜੂਦ ਇਸ ਦੇ ਉਹ ਨਿਰਮਾਣ ਕਰਦੇ ਰਹੇ। ਇਸ ਕਰਕੇ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਅਤੇ ਗੈਰਕਾਨੂੰਨੀ ਢਾਂਚੇ ਢਾਹ ਦਿੱਤੇ ਗਏ ਹਨ। ਅਧਿਕਾਰੀਆਂ ਨੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਗਾਮੀ ਕੰਮ ਸਿਰਫ਼ MC ਤੋਂ ਇਮਾਰਤ ਦੇ ਨਕਸ਼ੇ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਸ਼ੁਰੂ ਕਰਨ।
Tags:
ਰਾਸ਼ਟਰੀ
