12 ਲੱਖ ਰੁਪਏ ਤਕ ਦੀ ਆਮਦਨ ‘ਤੇ ਕਰ ਨਹੀਂ ਦੇਣਾ ਹੋਵੇਗਾ: ਨਿਰਮਲਾ ਸੀਤਾਰਮਨ , ਵਿੱਤ ਮੰਤਰੀ
![]() |
| ਨਿਰਮਲਾ ਸੀਤਾਰਮਨ ਵਿੱਤ ਮੰਤਰੀ ਨੇ ਆਪਣਾ 8ਵਾਂ ਬਜਟ ਪੇਸ਼ ਕੀਤਾ |
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਇਹ ਬਜਟ ਛੇ ਮੁੱਖ ਖੇਤਰਾਂ ‘ਚ ਸੁਧਾਰ ਲਿਆਉਣ ‘ਤੇ ਧਿਆਨ ਦੇਵੇਗਾ:
1. ਟੈਕਸੇਸ਼ਨ (Taxation)
2. ਸ਼ਹਿਰੀ ਵਿਕਾਸ (Urban Development)
3. ਖਣਿਜ (Mining)
4. ਵਿੱਤੀ ਖੇਤਰ (Financial Sector)
5. ਬਿਜਲੀ (Power Sector)
6. ਨਿਯਮਕ ਢਾਂਚਾ (Regulatory Framework)
ਇਹ ਨਵੇਂ ਸੁਧਾਰ ਮੱਧਵਰਗ ਦੀ ਆਰਥਿਕ ਸਥਿਤੀ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਨਗੇ।
ਮੱਧਵਰਗ ਲਈ ਵੱਡੀ ਰਾਹਤ ਦਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ 12 ਲੱਖ ਰੁਪਏ ਤਕ ਦੀ ਆਮਦਨ ‘ਤੇ ਹੁਣ ਕੋਈ ਕਰ (Income Tax) ਨਹੀਂ ਲੱਗੇਗਾ। ਨਵਾਂ ਟੈਕਸ ਢਾਂਚਾ ਮੱਧਵਰਗ ਉੱਤੇ ਟੈਕਸ ਦਾ ਬੋਝ ਘਟਾਉਣ ਲਈ ਲਿਆਉਂਦਾ ਜਾ ਰਿਹਾ ਹੈ। 12 ਲੱਖ ਰੁਪਏ ਤਕ ਦੀ ਆਮਦਨ ਵਾਲੇ ਟੈਕਸਦਾਤਾ (ਖਾਸ ਆਮਦਨ ਤੋਂ ਇਲਾਵਾ) ਟੈਕਸ ਛੂਟ (rebate) ਦਾ ਲਾਭ ਲੈ ਸਕਣਗੇ।
12 ਲੱਖ ਰੁਪਏ ਦੀ ਆਮਦਨ ਵਾਲੇ ਵਿਅਕਤੀ ਨੂੰ 80,000 ਰੁਪਏ ਦੀ ਰਾਹਤ ਮਿਲੇਗੀ।
18 ਲੱਖ ਰੁਪਏ ਦੀ ਆਮਦਨ ਵਾਲੇ ਵਿਅਕਤੀ ਨੂੰ 70,000 ਰੁਪਏ ਦਾ ਲਾਭ ਹੋਵੇਗਾ।
ਨਵਾਂ ਆਮਦਨ ਕਰ ਬਿੱਲ (Income Tax Bill)
ਅਗਲੇ ਹਫਤੇ ਪੇਸ਼ ਹੋਣ ਵਾਲਾ ਨਵਾਂ ਆਮਦਨ ਕਰ ਬਿੱਲ ਸਧਾਰਨ ਭਾਸ਼ਾ ਵਿਚ ਅਤੇ ਆਸਾਨੀ ਨਾਲ ਸਮਝ ਆਉਣ ਵਾਲਾ ਹੋਵੇਗਾ ਜਿਸ ਨਾਲ ਟੈਕਸ ਸੰਬੰਧੀ ਵਿਵਾਦ ਅਤੇ ਕਨੂੰਨੀ ਅੜਚਨਾਂ ਘੱਟ ਜਾਣ ਦੀ ਉਮੀਦ ਹੈ।
➡ ਮੱਧਵਰਗ ਲਈ ਨਵੀਆਂ ਨੀਤੀਆਂ ਬਣਾਈਆਂ ਜਾਣਗੀਆਂ।
➡ TDS (Tax Deducted at Source) ਅਤੇ TCS (Tax Collected at Source) ਨੂੰ ਆਸਾਨ ਬਣਾਇਆ ਜਾਵੇਗਾ।
➡ ਵਰਿਸ਼ਟ ਨਾਗਰਿਕਾਂ ਦੀ ਟੈਕਸ ਛੋਟ ਦੀ ਸੀਮਾ 1 ਲੱਖ ਰੁਪਏ ਤੱਕ ਵਧਾਈ ਜਾਵੇਗੀ ।
➡ ਕਿਰਾਏ ‘ਤੇ (TDS on Rent) ਨਵੀਂ ਸੀਮਾ 2.4 ਲੱਖ ਰੁਪਏ ਤੋਂ 6 ਲੱਖ ਰੁਪਏ ਤੱਕ ਵਧਾਈ ਜਾਵੇਗੀ।
➡ TCS ਦੀ ਅਦਾਇਗੀ ‘ਚ ਦੇਰੀ ‘ਤੇ ਰਾਹਤ, ਨਿਰਧਾਰਤ ਮਿਆਦ ਤੱਕ ਭੁਗਤਾਨ ਕਰਨ ਵਿੱਚ ਦੇਰੀ ਨੂੰ ਅਪਰਾਧ ਨਹੀਂ ਮੰਨਿਆ ਜਾਵੇਗਾ।
➡ ਵਿਦੇਸ਼ੀ ਸਿੱਖਿਆ ਲਈ ਲਿਆ ਗਿਆ ਕਰਜ਼ ‘ਤੇ TCS ਹੁਣ ਲਾਗੂ ਨਹੀਂ ਹੋਵੇਗਾ।
➡ ਰਿਟਰਨ ਫਾਈਲ ਕਰਨ ਦੀ ਮਿਆਦ 2 ਸਾਲ ਤੋਂ ਵਧਾ ਕੇ 4 ਸਾਲ ਕਰ ਦਿੱਤੀ ਜਾਵੇਗੀ।
