ਆਈ.ਪੀ.ਐਸ ਅਧਿਕਾਰੀ ਗਿਆਨਿੰਦਰ ਪ੍ਰਤਾਪ ਸਿੰਘ ਨੇ ਵੀਰਵਾਰ ਨੂੰ ਸੀ.ਆਰ.ਪੀ.ਐਫ ਦੇ ਡਾਇਰੈਕਟਰ ਜਨਰਲ (ਡੀਜੀ) ਵਜੋਂ ਚਾਰਜ ਸੰਭਾਲਿਆ

ਗਿਆਨਿੰਦਰ ਪ੍ਰਤਾਪ ਸਿੰਘ,
ਨਵੇਂ ਡੀ.ਜੀ.ਪੀ ਕੇਂਦਰੀ ਰਿਜ਼ਰਵ ਬੱਲ 

ਆਈ.ਪੀ.ਐਸ ਅਧਿਕਾਰੀ ਗਿਆਨਿੰਦਰ ਪ੍ਰਤਾਪ ਸਿੰਘ ਨੇ ਵੀਰਵਾਰ ਨੂੰ ਸੀ.ਆਰ.ਪੀ.ਐਫ ਦੇ ਡਾਇਰੈਕਟਰ ਜਨਰਲ (ਡੀਜੀ) ਵਜੋਂ ਚਾਰਜ ਸੰਭਾਲਿਆ ਲਿਆ ਹੈ। 1991 ਬੈਚ ਦੇ ਅਸਾਮ-ਮੇਘਾਲਯਾ ਕੇਡਰ ਅਧਿਕਾਰੀ ਇਸ ਤੋਂ ਪਹਿਲਾਂ ਅਸਾਮ ਦੇ ਡੀਜੀਪੀ ਵਜੋਂ ਸੇਵਾ ਨਿਭਾ ਰਹੇ ਸਨ।


ਸੂਤਰਾਂ ਨੇ ਦੱਸਿਆ ਕਿ ਨਵੇਂ ਡੀ.ਜੀ. ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ (CRPF) ਮੁੱਖ ਦਫ਼ਤਰ, ਸੀ.ਜੀ.ਓ. ਕੰਪਲੈਕਸ, ਲੋਧੀ ਰੋਡ 'ਤੇ ਆਪਣਾ ਚਾਰਜ ਸੰਭਾਲਿਆ। ਉਹਨਾਂ ਨੂੰ ਇੱਕ ਵਿਧਿਵਤ ਗਾਰਡ ਆਫ ਆਨਰ ਵੀ ਦਿੱਤਾ ਗਿਆ। ਕੇਂਦਰੀ ਰਿਜ਼ਰਵ ਪੁਲਿਸ ਦੇ ਪਹਿਲੇ ਮੁੱਖੀ ਅਤੇ ਵਿਸ਼ੇਸ਼ ਡੀਜੀ ਵਿਟੁਲ ਕੁਮਾਰ ਵਲੋਂ ਗਿਆਨਿੰਦਰ ਪ੍ਰਤਾਪ ਸਿੰਘ ਨੂੰ ਬੈਟਨ ਵੀ ਸੌਂਪੀ ਗਈ।


ਕੇਂਦਰੀ ਸਰਕਾਰ ਨੇ 19 ਜਨਵਰੀ ਨੂੰ ਸਿੰਘ ਦੀ CRPF ਮੁਖੀ ਵਜੋਂ ਨਿਯੁਕਤੀ ਕੀਤੀ ਸੀ। ਉਹ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਵਿਸ਼ੇਸ਼ ਸੁਰੱਖਿਆ ਸਮੂਹ (SPG) ਵਿੱਚ ਵੀ ਸੇਵਾ ਨਿਭਾ ਚੁੱਕੇ ਹਨ।


ਲਗਭਗ 3.25 ਲੱਖ ਜਵਾਨਾਂ ਵਾਲਾ ਇਹ ਬਲ ਅੰਦਰੂਨੀ ਸੁਰੱਖਿਆ ਅਤੇ ਦੇਸ਼ ਵਿੱਚ ਆਤੰਕ-ਵਿਰੋਧੀ ਕਾਰਵਾਈਆਂ ਲਈ ਮੁੱਖ ਬੱਲ ਹੈ। ਇਸ ਤੋਂ ਇਲਾਵਾ, ਇਹ ਬਲ ਉੱਚ ਜੋਖਮ ਵਾਲੇ ਮਹੱਤਵਪੂਰਨ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਂਦਾ ਹੈ।