ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਚੰਡੀਗੜ੍ਹ ਦਫਤਰ ਲਈ ਜਾਂਚ ਵਿਸ਼ੇਸ਼ਜ੍ਹ (ਸਲਾਹਕਾਰ) ਦੇ ਪਦ ਲਈ ਇੰਟਰਵਿਊ ਭਲਕੇ ਤੋਂ ਸ਼ੁਰੂ
NIA ਯਾਨੀ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੂੰ ਆਪਣੇ ਚੰਡੀਗੜ੍ਹ ਦਫਤਰ ਲਈ ਜਾਂਚ ਵਿਸ਼ੇਸ਼ਜ੍ਹ (ਸਲਾਹਕਾਰ) ਪੋਸਟ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਲਈ ਇੰਟਰਵਿਊ ਕਲ 10-02-2025 ਅਤੇ ਪਰਸੋਂ 11-02-2025 ਲਈ ਰੱਖੀ ਗਈ ਹੈ।
![]() |
| ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਚੰਡੀਗੜ੍ਹ ਦਫਤਰ ਲਈ ਜਾਂਚ ਵਿਸ਼ੇਸ਼ਜ੍ਹ (ਸਲਾਹਕਾਰ) ਦੇ ਪਦ ਲਈ ਇੰਟਰਵਿਊ ਮਿਤੀ 10-02-2025 ਅਤੇ 11-02-2025 ਨੂੰ ਹੋਣਗੇ |
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਜਾਂਚ ਵਿਸ਼ੇਸ਼ਜ੍ਹ (ਸਲਾਹਕਾਰ) ਦੀ ਪੋਸਟ ਭਰਨ ਲਈ ਯੋਗ ਉਮੀਦਵਾਰ ਦੀ ਭਾਲ ਕਰ ਰਹੀ ਹੈ। ਇਸ ਲਈ ਪਦ ਲਈ ਉਹਨਾਂ ਰਿਟਾਇਰਡ ਪੁਲਿਸ ਅਧਿਕਾਰੀ ਚਾਹੀਦਾ ਹੈ। ਨਿਯੁਕਤੀ ਦੀ ਮਿਆਦ ਸ਼ੁਰੂ ਵਿੱਚ 01 ਸਾਲ ਲਈ ਹੋਵੇਗੀ ਜਿਸਨੂੰ 05 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਆਵੇ, ਵਧਾਇਆ ਜਾ ਸਕਦਾ ਹੈ।
ਭੱਤਾ - :
ਉਮੀਦਵਾਰ ਦਾ ਬਣਦਾ ਭੱਤਾ ਆਖਰੀ ਤਨਖਾਹ ਅਤੇ ਉਹਨਾਂ ਦੀ ਪੈਨਸ਼ਨ ਦੇ ਆਧਾਰ 'ਤੇ ਨਿਰਧਾਰਤ ਕੀਤਾ ਜਾਵੇਗਾ। (ਅਖੀਰੀ ਤਨਖਾਹ – ਬੇਸਿਕ ਪੈਨਸ਼ਨ = ਭੱਤਾ)।
ਯੋਗਤਾ - :
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਇਸ ਪਦ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਪਾਸ
- ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ
- ਉਮੀਦਵਾਰ ਨੂੰ ਸਬੰਧਤ ਖੇਤਰ ਵਿੱਚ ਘੱਟੋ-ਘੱਟ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।
- ਉਮੀਦਵਾਰ ਦੀ ਉਮਰ 64 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ
- ਯੋਗ ਉਮੀਦਵਾਰਾਂ ਦੀ ਚੋਣ ਕਮੇਟੀ ਵੱਲੋਂ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਜੋ ਵੀ ਉਮੀਦਵਾਰ ਪਦ ਦੀਆਂ ਸਾਰੀ ਯੋਗਤਾਵਾਂ 'ਤੇ ਪੂਰੇ ਉਤਰਦੇ ਹੋਣ, ਉਹ ਮਿਤੀ 10 ਅਤੇ 11 ਫਰਵਰੀ 2025 ਵਕਤ 11:00 ਵਜੇ ਇੰਟਰਵਿਊ ਲਈ NIA ਦੇ ਬ੍ਰਾਂਚ ਆਫਿਸ, ਕਮਿਉਨਿਟੀ ਸੈਂਟਰ, ਮਾਡਲ ਜੇਲ, ਸੈਕਟਰ 51 ਚੰਡੀਗੜ੍ਹ ਵਿਖੇ ਆਪਣੇ ਲੋੜੀਂਦੇ ਦਸਤਾਵੇਜ਼ ਲੈ ਕੇ ਪਹੁੰਚ ਸਕਦੇ ਹਨ ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਸਰਕਾਰੀ ਨੋਟੀਫਿਕੇਸ਼ਨ ਅਤੇ ਪ੍ਰਫਾਰਮੇ ਦੀ ਕਾਪੀ
.jpeg)