ਕੇਂਦਰ ਵਲੋਂ ਪੰਜਵੀਂ ਅਤੇ ਅੱਠਵੀਂ ਲਈ 'ਬਿਨਾਂ ਫੇਲ ਨੀਤੀ' ਰੱਦ
ਕੇਂਦਰ ਨੇ 'ਬਿਨਾਂ ਫੇਲ ਨੀਤੀ' ਰੱਦ ਕੀਤੀ
ਹੁਣ 5ਵੀਂ ਅਤੇ 8ਵੀਂ ਵਿਚ ਬੱਚੇ ਹੋ ਸਕਦੇ ਹਨ ਫੇਲ
![]() |
| ਕੇਂਦਰ ਵਲੋਂ 'ਬਿਨਾਂ ਫੇਲ ਨੀਤੀ' ਰੱਦ |
ਕੇਂਦਰੀ ਸਰਕਾਰ ਨੇ ਕਲਾਸ 5 ਅਤੇ 8 ਲਈ ਸਕੂਲਾਂ ਵਿੱਚ 'ਬਿਨਾਂ ਫੇਲ ਨੀਤੀ' ਨੂੰ ਰੱਦ ਕਰ ਦਿੱਤਾ ਹੈ। ਇਸਦੇ ਤਹਿਤ, ਜੋ ਵਿਦਿਆਰਥੀ ਸਾਲ ਦੇ ਆਖਰੀ ਇਮਤਿਹਾਨਾਂ ਵਿੱਚ ਪਾਸ ਨਹੀਂ ਹੁੰਦੇ ਤਾਂ ਉਹਨਾਂ ਨੂੰ ਫੇਲ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਅਧਿਕਾਰਿਤ ਸੂਤਰਾਂ ਅਨੁਸਾਰ ਨਿਯਮਿਤ ਇਮਤਿਹਾਨਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਜੇਕਰ ਬੱਚਾ ਤਰੱਕੀ ਦੇ ਮਾਪਦੰਡ ਪੂਰੇ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਸਨੂੰ ਨਤੀਜਿਆਂ ਦੇ ਐਲਾਨ ਤੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਦੁਬਾਰਾ ਇਮਤਿਹਾਨ ਦੇਣ ਦਾ ਮੌਕਾ ਦਿੱਤਾ ਜਾਵੇਗਾ। ਜੇਕਰ ਬੱਚਾ ਇਮਤਿਹਾਨ ਵਿੱਚ ਦੁਬਾਰਾ ਵੀ ਤਰੱਕੀ ਦੇ ਮਾਪਦੰਡ ਪੂਰੇ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਸਨੂੰ ਕਲਾਸ ਪੰਜਵੀਂ ਜਾਂ ਅੱਠਵੀਂ ਵਿੱਚ ਰੋਕ ਲਿਆ ਜਾਵੇਗਾ । ਹਾਲਾਂਕਿ, ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਬੱਚੇ ਨੂੰ ਮੁੱਢਲੀ ਸਿੱਖਿਆ ਪੂਰੀ ਹੋਣ ਤੱਕ ਕਿਸੇ ਵੀ ਸਕੂਲ ਤੋਂ ਕੱਢਿਆ ਨਹੀਂ ਜਾਵੇਗਾ।
ਇਹ ਵੀ ਦੱਸਣਯੋਗ ਹੈ ਕਿ ਇਹ ਹੁਕਮ ਕੇਂਦਰ ਸਰਕਾਰ ਯਾ ਕੇਂਦਰੀ ਸਿਖਿਆ ਬੋਰਡ ਵਾਲੇ ਸਕੂਲਾਂ ਤੇ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤਾ ਗਿਆ ਹੈ। ਸੂਬੇ ਯਾ ਸੂਬੇ ਅਧੀਨ ਆਉਂਦੇ ਬੋਰਡ ਅਪਣੇ-ਅਪਣੇ ਹਿਸਾਬ ਨਾਲ ਇਸ ਨੂੰ ਲਾਗੂ ਕਰਨ ਲਈ ਅਜਾਦ ਹਨ।
