ਆਸਟ੍ਰੇਲੀਆ ਵਿਦਿਆਰਥੀ ਵੀਜ਼ਾ ਲਈ ਨਵੇਂ ਨਿਯਮ ਲਾਗੂ

 ਆਸਟ੍ਰੇਲੀਆ ਵਿੱਚ 1 ਜਨਵਰੀ 2025 ਤੋਂ 

ਵਿਦਿਆਰਥੀ ਵੀਜ਼ਾ ਲਈ ਨਵੇਂ ਨਿਯਮ ਲਾਗੂ

ਆਸਟ੍ਰੇਲੀਆ, ਵਿਦਿਆਰਥੀ ਵੀਜ਼ਾ, ਕੋਨਫਰਮੇਸ਼ਨ ਆਫ ਇਨਰੋਲਮੈਂਟ, ਲੇਟਰ ਆਫ ਆਫਰ, ਟਿਊਸ਼ਨ ਫੀਸ, ਦਾਖਲੇ ਦੀ ਪੇਸ਼ਕਸ਼, punjabisamachar.in
ਅਸਟ੍ਰੇਲੀਆ ਵੀਜ਼ਾ ਕਨੂੰਨ ਵਿਚ ਬਦਲਾਅ 


ਜਨਵਰੀ 2025 ਤੋਂ ਆਸਟ੍ਰੇਲੀਆ ਨੇ ਵਿਦਿਆਰਥੀ ਵੀਜ਼ਾ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਵੇਂ ਇਮੀਗ੍ਰੇਸ਼ਨ ਨਿਯਮਾਂ ਹੇਠ ਅਰਜ਼ੀ ਦੇਣ ਲਈ ਕਿਹਾ ਹੈ।


1 ਜਨਵਰੀ 2025 ਤੋਂ ਆਸਟ੍ਰੇਲੀਆ ਵਿਚ ਵਿਦਿਆਰਥੀ ਵੀਜ਼ਾ ‘ਲੈਟਰ ਆਫ ਆਫਰ’ ਤੇ ਜਾਰੀ ਨਹੀਂ ਹੋਵੇਗਾ। ਵੈਸੇ ਤਾਂ ਲੈਟਰ ਆਫ ਆਫਰ ਇੱਕ ਅਧਿਕਾਰਕ ਪੱਤਰ ਹੁੰਦਾ ਹੈ ਜੋ ਆਸਟ੍ਰੇਲੀਆ ਦੀ ਯੂਨੀਵਰਸਿਟੀ ਵੱਲੋਂ ਜਾਰੀ ਹੁੰਦਾ ਹੈ। ਇਸ ਵਿੱਚ ਦਾਖਲੇ ਦੇ ਵੇਰਵੇ, ਟਿਊਸ਼ਨ ਫੀਸ, ਸ਼ੁਰੂਆਤੀ ਮਿਤੀ ਅਤੇ ਵਿਦਿਆਰਥੀ ਵੀਜ਼ਾ ਅਰਜ਼ੀ ਲਈ ਸ਼ਰਤਾਂ ਦਿੱਤੀਆਂ ਹੁੰਦੀਆਂ ਹਨ। 


ਜਨਵਰੀ 2025 ਤੋਂ ਵਿਦਿਆਰਥੀ ਵੀਜ਼ਾ ਜਾਰੀ ਕਰਨ ਲਈ ‘ਲੈਟਰ ਆਫ ਆਫਰ’ ਦੀ ਜਗ੍ਹਾ ‘ਕੋਨਫਰਮੇਸ਼ਨ ਆਫ ਇਨਰੋਲਮੈਂਟ’ (CoE) ਦੀ ਲੋੜ ਹੋਵੇਗੀ। ਕੋਨਫਰਮੇਸ਼ਨ ਆਫ ਇਨਰੋਲਮੈਂਟ (CoE) ਇੱਕ ਐਸਾ ਦਸਤਾਵੇਜ਼ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ ਦੀ ਪੇਸ਼ਕਸ਼ ਸਵੀਕਾਰ ਕਰਨ ਅਤੇ ਟਿਊਸ਼ਨ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਮਿਲਦਾ ਹੈ। ਇਹ ਯੂਨੀਵਰਸਿਟੀ ਵਿੱਚ ਥਾਂ ਪ੍ਰਾਪਤ ਕਰਨ ਦੀ ਪੁਸ਼ਟੀ ਕਰਦਾ ਹੈ ਅਤੇ ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਲਈ ਲੋੜੀਂਦਾ ਹੋਵੇਗਾ। ਇਸ ਵਿੱਚ ਵਿਦਿਆਰਥੀ ਪ੍ਰੋਗਰਾਮ, ਖਰਚੇ ਅਤੇ ਮਿਆਦ ਬਾਰੇ ਜਾਣਕਾਰੀ ਹੁੰਦੀ ਹੈ। ਜੇਕਰ ਅਰਜ਼ੀ ਦੇ ਨਾਲ CoE ਨਹੀਂ ਜਮ੍ਹਾਂ ਕਰਾਇਆ ਗਿਆ ਤਾਂ ਅਸਟ੍ਰੇਲੀਆ ਵੀਜ਼ਾ ਅਧਿਕਾਰੀਆਂ ਵੱਲੋਂ ਅਰਜ਼ੀ ਨੂੰ ਅਵੈਧ ਮੰਨਿਆ ਜਾਵੇਗਾ ਅਤੇ ‘ਬ੍ਰਿਜਿੰਗ ਵੀਜ਼ਾ’ ਜਾਰੀ ਨਹੀਂ ਕੀਤਾ ਜਾਵੇਗਾ।


ਆਸਟ੍ਰੇਲੀਆ ਵਿੱਚ ਵੀਜ਼ਾ ਧਾਰਕ ਅਪਣੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਰਨ ਲਈ ਜ਼ਿੰਮੇਵਾਰ ਹੋਣਗੇ । ਜੇਕਰ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ ਅਤੇ ਆਪਣੇ ਮੌਜੂਦਾ ਵੀਜ਼ਾ ਦੀ ਮਿਆਦ ਤੋਂ ਪਹਿਲਾਂ ‘CoE’ ਪ੍ਰਾਪਤ ਨਹੀਂ ਕਰ ਸਕਦੇ ਤਾਂ ਤੁਹਾਨੂੰ ਆਸਟ੍ਰੇਲੀਆ ਛੱਡਣਾ ਪਵੇਗਾ ਜਾਂ ਹੋਰ ਵੀਜ਼ਾ ਵਿਕਲਪਾਂ ਦੀ ਜਾਂਚ ਕਰਨੀ ਪਵੇਗੀ।