ਮੋਹਾਲੀ ਸੈਕ: 118 ਟੀ.ਡੀ.ਆਈ. ਸਿਟੀ ਵਿਚ ਸ਼ੋਰੂਮ ਢਹਿ ਜਾਣ ਦੇ ਮਾਮਲੇ ਵਿਚ ਠੇਕੇਦਾਰ ਗ੍ਰਿਫਤਾਰ


 



ਸੂਤਰਾਂ ਮੁਤਾਬਿਕ ਇਮਾਰਤ ਦਾ ਅਸਲ ਮਾਲਕ ਨਵੀਂ ਦਿੱਲੀ ਰਹਿੰਦਾ ਹੈ। ਇਮਾਰਤ ਦਾ ਨਿਰਮਾਣ ਠੇਕੇਦਾਰ ਜਸਵੀਰ ਸਿੰਘ ਅਤੇ ਮਾਲਕ ਦੇ ਇੱਕ ਜਾਣਕਾਰ ਦੀ ਨਿਗਰਾਨੀ ਹੇਠ ਹੋ ਰਿਹਾ ਸੀ। ਠੇਕੇਦਾਰ ਜਸਵੀਰ ਸਿੰਘ ਖਿਲਾਫ ਥਾਣਾ ਬਲੌਂਗੀ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 105 (ਗੈਰ-ਇਰਾਦਤੱਨ ਹੱਤਿਆ) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਜਿਸ ਨੂੰ ਬੁਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਵੀ ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰਾ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।


ਪਿਛਲੇ ਇੱਕ ਮਹੀਨੇ ਵਿੱਚ ਟ੍ਰਾਈਸਿਟੀ ਵਿੱਚ ਤਿੰਨ ਇਮਾਰਤਾਂ ਢਹਿ ਚੁੱਕੀਆਂ ਹਨ। ਵਿਸ਼ੇਸ਼ਗ ਦਾ ਕਹਿਣਾ ਹੈ ਕਿ ਐਸੇ ਹਾਦਸਿਆਂ ਦੇ ਕਾਰਨ ਆਮਤੌਰ 'ਤੇ ਬਿਨਾ ਵਿਗਿਆਨਕ ਤਰੀਕੇ ਖੁਦਾਈ, ਖੁਦਾਈ ਦੌਰਾਨ ਨੇੜੇ ਦੀ ਇਮਾਰਤਾਂ ਦੀ ਬੁਨਿਆਦ ਨੂੰ ਕਮਜ਼ੋਰ ਕਰਨਾ, ਅਣਪੜ੍ਹ ਠੇਕੇਦਾਰ ਕੰਮ ਤੇ ਲਾਓਣੇ, ਘੱਟ ਮਿਆਰੀ ਇਮਾਰਤੀ ਗੁਣਵੱਤਾ ਅਤੇ ਇਮਾਰਤੀ ਕਾਨੂੰਨ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਹੁੰਦੇ ਹਨ।