ਗਾਜਾ ‘ਚ ਯੁੱਧਵਿਰਾਮ ਲਾਗੂ, ਹਮਾਸ ਨੇ 3 ਇਸਰਾਈਲੀ ਬੰਧਕਾਂ ਅਤੇ ਇਸਰਾਈਲ ਨੇ 90 ਕੈਦੀਆਂ ਨੂੰ ਰਿਹਾਅ ਕੀਤਾ

ਗਾਜਾ ‘ਚ ਯੁੱਧਵਿਰਾਮ ਤੋਂ ਬਾਅਦ ਹਮਾਸ ਨੇ 471 ਦਿਨਾਂ ਦੀ ਕੈਦ ਦੇ ਬਾਅਦ 3 ਇਸਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਅਤੇ ਇਸਰਾਈਲ ਨੇ 90 ਕੈਦੀਆਂ ਨੂੰ ਰਿਹਾਅ ਕੀਤਾ। 

ਇਸਰਾਇਲ - ਹਮਾਸ ਯੁੱਧਵਿਰਾਮ ਦੌਰਾਨ ਬੰਧਕਾਂ ਦੀ ਅਦਲਾ-ਬਦਲੀ ਸ਼ੁਰੂ, punjabisamachar.in
ਇਸਰਾਇਲ - ਹਮਾਸ ਯੁੱਧਵਿਰਾਮ ਦੌਰਾਨ
ਬੰਧਕਾਂ ਦੀ ਅਦਲਾ-ਬਦਲੀ ਸ਼ੁਰੂ 


ਇਸਰਾਈਲ ਅਤੇ ਹਮਾਸ ਦੇ ਵਿਚਕਾਰ 15 ਮਹੀਨੇ ਤੋਂ ਚਲ ਰਿਹਾ ਯੁੱਧ ਵਿਚ ਇਹ ਵਿਰਾਮ ਤੈਅ ਕੀਤੇ ਸਮੇਂ ਤੋਂ ਤਿੰਨ ਘੰਟੇ ਦੀ ਦੇਰੀ ਨਾਲ ਲਾਗੂ ਹੋਈਆ। ਇਸ ਸਾਰੇ ਅਰਸੇ ਦੌਰਾਨ ਇਸਰਾਈਲੀ ਵਿਮਾਨ ਅਤੇ ਤੋਪਾਂ ਨੇ ਗਾਜ਼ਾ ਪੱਟੀ ਨੂੰ ਨਿਸ਼ਾਨੇ ਤੇ ਬਣਾਈ ਰੱਖਿਆ। 



ਹਮਾਸ ਵਲੋਂ ਆਜਾਦ ਕੀਤੇ ਗਏ ਤਿੰਨੋਂ ਬੰਧਕ ਔਰਤਾਂ ਹਨ। ਇਸਰਾਇਲ ਵਲੋਂ ਰਿਹਾਅ ਕੀਤੀ ਜਾਣ ਵਾਲੀ ਪਹਿਲੇ ਗਰੁੱਪ ਵਿੱਚ 69 ਔਰਤਾਂ ਅਤੇ 21 ਨਾਬਾਲਗ ਮੁੰਡੇ ਸ਼ਾਮਲ ਹਨ। ਬੰਧਕਾਂ ਨੂੰ ਰਸਮੀ ਤੌਰ 'ਤੇ ਅੰਤਰਰਾਸ਼ਟਰੀ ਸੰਸਥਾ ਲਾਲ ਕ੍ਰਾਸ ਨੂੰ ਸਪੁਰਦ ਕੀਤਾ ਗਿਆ। ਇਸ ਸਾਰੇ ਮਾਮਲੇ ਦਾ ਲਗਾਤਾਰ ਪ੍ਰਦਰਸ਼ਨ ਇਕ ਵੱਡੀ ਸਕਰੀਨ 'ਤੇ ਵਿਖਾਇਆ ਗਿਆ। ਤੇਲ ਅਵੀਵ ਵਿੱਚ ਮੁੱਖ ਰੱਖਿਆ ਦਫਤਰ ਦੇ ਬਾਹਰ ਉਸ ਵੱਡੀ ਸਕਰੀਨ 'ਤੇ ਤਿੰਨੇ ਔਰਤਾਂ ਨੂੰ ਹਮਾਸ ਦੇ ਹਥਿਆਰਬੰਦ ਆਦਮੀਆਂ ਨਾਲ ਘਿਰੇ ਵਾਹਨ ਤੋਂ ਬਾਹਰ ਨਿਕਲਦੇ ਦਿਖਾਇਆ ਗਿਆ। ਹਜ਼ਾਰਾਂ ਲੋਕ ਜੋਸ਼ ਨਾਲ ਜਸ਼ਨ ਮਨਾ ਰਹੇ ਸਨ, ਗਲੇ ਮਿਲ ਰਹੇ ਸਨ ਅਤੇ ਕਈ ਤਾਂ ਖੁਸ਼ੀ ਨਾਲ ਰੋ ਵੀ ਰਹੇ ਸਨ।


ਹਮਾਸ ਵਲੋਂ ਰਿਹਾਅ ਕੀਤੀ ਤਿੰਨੇ ਬੰਧਕਾਂ ਨੂੰ ਆਈਡੀਐਫ ਵਿਸ਼ੇਸ਼ ਬਲ ਅਤੇ ਆਈਐਸਏ ਇਸਰਾਈਲੀ ਖੇਤਰ ਵਿੱਚ ਵਾਪਸੀ ਤੇ ਆਪਣੇ ਨਾਲ ਲੈ ਲਿਆ ਹੈ ਤਾਂ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਤੋਂ ਪਹਿਲਾਂ ਸਿਹਤ ਸੰਬੰਧੀ ਉਹਨਾਂ ਦੀ ਮੁਢਲੀ ਜਾਂਚ ਕੀਤੀ ਜਾ ਸਕੇ। 


ਹਮਾਸ ਵਲੋਂ ਅੱਜ ਰਿਹਾਅ ਕੀਤੇ ਗਏ ਤਿੰਨੋਂ ਬੰਧਕਾਂ ਦੀ ਪਹਿਚਾਣ ਰੋਮੀ ਗੋਨੇਨ, 24, ਨੂੰ ਨੋਵਾ ਮਿਊਜ਼ਿਕ ਫੈਸਟੀਵਲ ਤੋਂ ਅਗਵਾ ਕੀਤਾ ਗਿਆ ਸੀ, ਐਮਿਲੀ ਦਮਾਰੀ, 28, ਅਤੇ ਡੋਰੋਨ ਸਟੇਨਬ੍ਰੇਚਰ, 31, ਨੂੰ ਕਿਬੁਟਜ਼ ਕਫ਼ਰ ਆਜ਼ਾ ਤੋਂ ਅਗਵਾ ਕੀਤਾ ਗਿਆ ਸੀ।


ਸੂਤਰਾਂ ਮੁਤਾਬਿਕ 7 ਅਕਤੂਬਰ 2023 ਨੂੰ ਹਮਾਸ ਨੇ ਹਮਲੇ ਦੌਰਾਨ ਕੁੱਲ 250 ਲੋਕਾਂ ਨੂੰ ਅਗਵਾ ਕੀਤਾ ਸੀ ਜਿਸ ਹੀ ਕਾਰਨ ਮੱਧ ਏਸ਼ੀਆ ਵਿਚ ਇਹ 15 ਮਹੀਨੇ ਲੰਮਾ ਯੁੱਧ ਸ਼ੁਰੂ ਹੋਇਆ ਸੀ। ਕੁਝ ਬੰਧਕ ਇਸਰਾਇਲ ਵਲੋਂ ਰਿਹਾਅ ਕਰਵਾ ਲਏ ਗਏ ਸਨ ਅਤੇ ਕੁੱਝ ਕੁ ਦੇ ਮ੍ਰਿਤਕ ਸ਼ਰੀਰ ਬਰਾਮਦ ਕਰ ਲਏ ਗਏ ਸਨ ਪਰ ਲਗਭਗ 100 ਦੇ ਕਰੀਬ ਲੋਕ ਗਾਜ਼ਾ ਵਿੱਚ ਹਮਾਸ ਪਾਸ ਬੰਧਕ ਰਹਿ ਗਏ ਸਨ।