4 ਜਨਵਰੀ ਨੂੰ “ਕਿਸਾਨ ਮਹਾਪੰਚਾਇਤ ”

  4 ਜਨਵਰੀ ਨੂੰ ਪੰਜਾਬ-ਹਰਿਆਣਾ ਬੋਰਡਰ ਖਨੌਰੀ ਵਿਖੇ “ਕਿਸਾਨ ਮਹਾਪੰਚਾਇਤ”

ਡੱਲੇਵਾਲ, ਕਿਸਾਨ ਯੂਨੀਅਨ, ਕਿਸਾਨ ਅੰਦੋਲਨ, ਕਿਸਾਨ ਸੰਘਰਸ਼, ਕਿਸਾਨ ਮਹਾਪੰਚਾਇਤ, punjabisamachar.in
4 ਜਨਵਰੀ ਨੂੰ ਖਨੌਰੀ ਵਿਚ ਮਹਾਂਪੰਚਾਇਤ 


ਕਿਸਾਨ ਸੰਗਠਨਾਂ ਵਲੋਂ ਪੰਜਾਬ-ਹਰਿਆਣਾ ਬੋਰਡਰ ਤੇ ਖਨੌਰੀ ਵਿਖੇ 4 ਜਨਵਰੀ ਨੂੰ “ਕਿਸਾਨ ਮਹਾਪੰਚਾਇਤ” ਸੱਦੀ ਗਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ 26 ਨਵੰਬਰ ਤੋਂ ਭੁੱਖ ਹੜਤਾਲ 'ਤੇ ਹਨ, 4 ਜਨਵਰੀ ਨੂੰ ਖਨੌਰੀ ਬਾਰਡਰ 'ਤੇ ਹੋਣ ਵਾਲੀ "ਕਿਸਾਨ ਮਹਾਪੰਚਾਇਤ" ਨੂੰ ਸੰਬੋਧਨ ਕਰਨਗੇ।


ਪੰਜਾਬ-ਹਰਿਆਣਾ ਬਾਰਡਰ 'ਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ 4 ਜਨਵਰੀ ਨੂੰ ਖਨੌਰੀ 'ਚ "ਕਿਸਾਨ ਮਹਾਪੰਚਾਇਤ" ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ, ਸਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਆਪਣੇ ਐਮ.ਐਸ.ਪੀ ਦੀ ਮੰਗ ਨੂੰ ਲੈ ਕੇ ਇਹ ਮਹਾਪੰਚਾਇਤ ਕਰਨ ਦਾ ਸਾਂਝਾ ਫੈਸਲਾ ਕੀਤਾ ਹੈ। 


ਇਹ ਫੈਸਲਾ ਐਸ.ਕੇ.ਐਮ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ 26 ਨਵੰਬਰ ਤੋਂ ਖਨੌਰੀ ਬਾਰਡਰ 'ਤੇ ਰੱਖੀ ਭੁੱਖ ਹੜਤਾਲ ਕਾਰਨ ਲਿਆ ਗਿਆ ਹੈ। ਉਹਨਾਂ ਦੀ ਸਿਹਤ ਲਗਾਤਾਰ ਬਿਗੜ ਰਹੀ ਹੈ ਅਤੇ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਾਲਾਤ ਹੁਣ ਕਿਸੇ ਵੀ ਸਮੇਂ ਬੇਕਾਬੂ ਹੋ ਸਕਦੇ ਹਨ।


ਦੇਸ਼ ਦੀ ਉੱਚਤਮ ਅਦਾਲਤ ਵਲੋਂ ਵੀ ਇਸ ਮਾਮਲੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮਿਤੀ 28/12 ਅਤੇ ਫਿਰ 31/12/2024 ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਯਤਨਾਂ 'ਤੇ ਸਵਾਲ ਚੁੱਕੇ ਸਨ। ਅਦਾਲਤ ਵਲੋਂ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਓਣ ਦੇ ਹੁਕਮ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ 'ਤੇ ਵੀ ਸੁਪਰੀਮ ਕੋਰਟ ਤਿੱਖੀ ਟਿੱਪਣੀ ਕੀਤੀ ਸੀ। ਅਦਾਲਤ ਵਲੋਂ ਪੰਜਾਬ ਸਰਕਾਰ ਨੂੰ ਹੋਰ 2 ਦਿਨ ਦਾ ਸਮਾਂ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਡੱਲੇਵਾਲ ਬਿਨਾਂ ਖਾਣ-ਪੀਣ ਦੇ 36 ਦਿਨ ਬਿਤਾ ਚੁੱਕੇ ਹਨ। ਸੂਤਰਾਂ ਮੁਤਾਬਿਕ, ਐਸਾ ਸੰਭਵ ਹੋ ਸਕਦਾ ਹੈ ਕਿ 4 ਜਨਵਰੀ 2025 ਨੂੰ "ਮਹਾਪੰਚਾਇਤ" ਨੂੰ ਸੰਬੋਧਨ ਕਰਨ ਤੋਂ ਬਾਦ ਜਗਜੀਤ ਸਿੰਘ ਡੱਲੇਵਾਲ ਸਵੈ-ਇੱਛਾ ਨਾਲ ਹਸਪਤਾਲ ਜਾਣ ਲਈ ਤਿਆਰ ਹੋ ਜਾਣ।


70 ਸਾਲਾ ਜਗਜੀਤ ਸਿੰਘ ਡੱਲੇਵਾਲ, ਕਿਸਾਨ ਅੰਦੋਲਨ 2.0 ਦੇ ਪ੍ਰਮੁੱਖ ਚਿਹਰੇ ਵਜੋਂ ਉਭਰੇ ਹਨ। ਭੁਖ ਹੜਤਾਲ ਕਾਰਨ ਉਹਨਾਂ ਦੀ ਦਿਨ-ਵਾ-ਦਿਨ ਕਮਜ਼ੋਰ ਹੋ ਰਹੀ ਸਿਹਤ ਨੇ ਸਰਕਾਰ, ਵਿਰੋਧੀ ਧਿਰ ਅਤੇ ਸੁਪਰੀਮ ਕੋਰਟ ਦਾ ਧਿਆਨ ਖਿੱਚਿਆ ਹੈ।