ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ, ਜਗਜੀਤ ਡੱਲੇਵਾਲ ਨੇ ਸਿਹਤ ਸਹਾਇਤਾ ਲਈ ਸਵੀਕ੍ਰਿਤੀ ਦਿੱਤੀ
![]() |
| ਜਗਜੀਤ ਡੱਲੇਵਾਲ ਦੇ ਸਿਹਤ ਸਹਾਇਤਾ ਲਈ ਸਵੀਕ੍ਰਿਤੀ ਦੇਣ ਤੋਂ ਬਾਅਦ ਇੰਟਰਵੇਨਸ ਡ੍ਰਿਪ ਲੈਂਦੇ ਹੋਏ |
ਕੇਂਦਰ ਨੇ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਸ ਐਲਾਨ ਤੋਂ ਬਾਅਦ 54 ਦਿਨਾਂ ਤੋਂ ਅਣਸ਼ਨ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵਿਗੜਦੀ ਸਿਹਤ ਲਈ ਸਹਾਇਤਾ ਲੈਣ ਲਈ ਸਵੀਕ੍ਰਿਤੀ ਦੇ ਦਿਤੀ ਪਰ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕੀਤਾ ਕਿ ਭੁੱਖ ਹੜਤਾਲ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਫਸਲਾਂ ਲਈ ਕਾਨੂੰਨੀ ਗਾਰੰਟੀ ਨਹੀਂ ਮਿਲਦੀ। ਡੱਲੇਵਾਲ ਪਿਛਲੇ ਸਾਲ 26 ਨਵੰਬਰ ਤੋਂ ਭੁੱਖ ਹੜਤਾਲ ਤੇ ਹਨ ਜਿਸ ਕਾਰਨ ਉਹਨਾਂ ਦਾ 20 ਕਿਲੋ ਵਜ਼ਨ ਘੱਟ ਗਿਆ ਹੈ।
ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸਹਾਇਕ ਸਕੱਤਰ ਪ੍ਰਿਆ ਰੰਜ਼ਨ ਦੀ ਅਗਵਾਈ ਵਿੱਚ ਕੇਂਦਰ ਵਲੋਂ ਇਕ ਡੈਲੀਗੇਟ ਡੱਲੇਵਾਲ ਨਾਲ ਮਿਲਿਆ ਸੀ ਜਿਸ ਉਪਰੰਤ ਇਹਨਾਂ ਗੱਲਾਂ ਪਰ ਸਹਿਮਤੀ ਬਣੀ।
14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਐਲਾਨ ਤੋਂ ਬਾਅਦ ਕਿਸਾਨ ਆਗੂਆਂ ਨੇ ਵੀ ਡੱਲੇਵਾਲ ਨੂੰ ਸਿਹਤ ਸਹਾਇਤਾ ਲੈਣ ਲਈ ਆਖਿਆ ਤਾਂ ਜੋ ਉਹ ਗੱਲਬਾਤ ਵਿੱਚ ਸ਼ਿਰਕਤ ਕਰ ਸਕਣ।
ਇਸ ਤੋਂ ਬਾਅਦ ਡੱਲੇਵਾਲ ਨੂੰ ਸਿਹਤ ਸਹਾਇਤਾ ਲੈੰਦੇ ਹੋਏ ਦਰਸ਼ਾਉਣ ਵਾਲੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਜਿੰਨਾਂ ਵਿੱਚ ਉਹ ਇੰਟਰਵੇਨਸ ਡ੍ਰਿਪ ਲੈਂਦੇ ਵੇਖੇ ਗਏ।
Tags:
ਰਾਸ਼ਟਰੀ
