ਮਹਾਕੁੰਭ ਵਿਚ ਅੱਗ ਲੱਗਣ ਨਾਲ ਕਈ ਤੰਬੂ ਸੜ ਕੇ ਸੁਆਹ

ਮਹਾਕੁੰਭ ਵਿਚ ਅੱਗ ਲੱਗਣ ਨਾਲ ਕਈ ਤੰਬੂ ਸੜ ਕੇ ਸੁਆਹ, punjabisamachar.in, Mahakumbh, Prayagraj, ਪਰਿਆਗਰਾਜ, ਮਹਾਕੁੰਭ,
ਮਹਾਕੁੰਭ ਵਿਚ ਅੱਗ ਲੱਗਣ ਨਾਲ ਕਈ ਤੰਬੂ ਸੜ ਕੇ ਸੁਆਹ


ਪ੍ਰਯਾਗਰਾਜ ਵਿੱਚ ਮਹਾਕੁੰਭ ਵਿਚ ਅੱਗ ਲੱਗਣ ਨਾਲ ਕਈ ਤੰਬੂ ਸੜ ਕੇ ਸੁਆਹ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫੋਨ ਤੇ ਗੱਲਬਾਤ ਕੀਤੀ। ਸੁਰੱਖਿਆ ਪ੍ਰਬੰਧਾਂ ਦੇ ਤਹਿਤ ਪਹਿਲਾਂ ਹੀ ਅੱਗ ਬੁਝਾਉਣ ਵਾਲੀ ਖੜ੍ਹੀਆਂ ਗੱਡੀਆਂ ਨੇ ਤੁਰੰਤ ਹੀ ਮੌਕੇ 'ਤੇ ਪਹੁੰਚ ਅੱਗ ਨੂੰ ਕਾਬੂ ਕੀਤਾ।


ਸੂਤਰਾਂ ਮੁਤਾਬਿਕ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿਖੇ ਮਹਾਕੁੰਭ ਵਿਚ ਸੈਕਟਰ 19 ਵਿਚ ਦੋ ਗੈਸ ਸਿਲੰਡਰ ਫਟਣ ਨਾਲ ਅੱਗ ਲੱਗ ਗਈ ਅਤੇ ਛੇਤੀ ਹੀ 18 ਤੰਬੂਆਂ ਤੱਕ ਫੈਲ ਗਈ ਜੋ ਸੜ ਕੇ ਸੁਆਹ ਹੋ ਗਏ। ਪੁਲਿਸ ਸੂਤਰਾਂ ਮੁਤਾਬਿਕ ਕੋਈ ਜਾਨੀ ਯਾਂ ਮਾਲੀ ਨੁਕਸਾਨ ਦੀ ਸੁਚਨਾ ਨਹੀਂ ਹੈ। 


ਅਧਿਕਾਰੀਆਂ ਨੇ ਕਿਹਾ ਕਿ ਪੁਖਤਾ ਪ੍ਰਬੰਧਾਂ ਕਾਰਨ ਪਹਿਲਾਂ ਹੀ ਮੌਜੂਦ ਅੱਗ ਬੁਝਾਉਣ ਵਾਲੀਆਂ ਗੱਡੀਆਂ ਪ੍ਰਭਾਵਿਤ ਖੇਤਰ ਵਿੱਚ ਪਹੁੰਚੀਆਂ ਅਤੇ ਅੱਗ ਤੇ ਕਾਬੂ ਕਰ ਲਿਆ ਗਿਆ। ਨਜ਼ਦੀਕੀ ਤੰਬੂਆਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਆ ਲਈ ਹਟਾ ਕੇ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ।


45 ਦਿਨਾਂ ਮਹਾ ਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਸੀ। ਸ਼ਨੀਵਾਰ ਤੱਕ ਦੇ ਅਧਿਕਾਰਕ ਅੰਕੜਿਆਂ ਮੁਤਾਬਕ, 7.72 ਕਰੋੜ ਲੋਕ ਪਵਿੱਤਰ ਡੁੱਬਕੀ ਲੈ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ 46.95 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਸਨਾਨ ਕੀਤਾ।