ਸਾਬਕਾ ਐਡਵੋਕੇਟ ਜਨਰਲ ਪੰਜਾਬ ਹਰਦੇਵ ਸਿੰਘ ਮੱਤੇਵਾਲ ਨਹੀਂ ਰਹੇ

 

ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਨਹੀਂ ਰਹੇ, ਬਾਰ ਐਸੋਸੀਏਸ਼ਨ ਪੰਜਾਬ ਅਤੇ ਹਰਿਆਣਾ, punjabisamachar.in
ਸਾਬਕਾ ਐਡਵੋਕੇਟ ਜਨਰਲ
ਹਰਦੇਵ ਸਿੰਘ ਮੱਤੇਵਾਲ ਨਹੀਂ ਰਹੇ 

ਸਾਬਕਾ ਐਡਵੋਕੇਟ ਜਨਰਲ, ਪੰਜਾਬ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ਨਾਲ ਕਾਨੂੰਨੀ ਭਾਈਚਾਰੇ ਅਤੇ ਰਾਜਨੀਤਿਕ ਸਰਗਰਮੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਆਪਣੀ ਕਨੂੰਨੀ ਸਮਝ ਲਈ ਜਾਣੇ ਜਾਂਦੇ ਐਡਵੋਕੇਟ ਮੱਤੇਵਾਲ ਸਾਬਕਾ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੀ ਨਜ਼ਦੀਕੀ ਸਨ। ਉਹਨਾਂ ਦਾ ਕਾਨੂੰਨੀ ਖੇਤਰ ਅਤੇ ਪ੍ਰਣਾਲੀ ਵਿਚ ਯੋਗਦਾਨ ਨੂੰ ਵਿਆਪਕ ਤੌਰ 'ਤੇ ਮਾਨਤਾ ਮਿਲੀ। ਉਹਨਾਂ ਦੇ ਪੁੱਤਰ ਪਵਿਤ ਸਿੰਘ ਮੱਤੇਵਾਲ ਵੀ ਇਕ ਪ੍ਰਸਿੱਧ ਵਕੀਲ ਹਨ।


ਸ਼ਿਰੋਮਣੀ ਅਕਾਲੀ ਦਲ (ਐਸ.ਏ.ਡੀ.) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੱਤੇਵਾਲ ਦੇ ਦੇਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਹਨਾਂ ਕਿਹਾ, "ਪੰਜਾਬ ਦੇ ਕਾਨੂੰਨੀ ਖੇਤਰ ਨੂੰ ਨਾ ਭਰਪਾਈ ਹੋਣ ਵਾਲਾ ਨੁਕਸਾਨ ਹੋਇਆ ਹੈ। ਰਾਜ ਦੇ ਮਹੱਤਵਪੂਰਣ ਮਾਮਲਿਆਂ ਵਿੱਚ ਉਹਨਾਂ ਦੀ ਦੂਰਦਰਸ਼ੀਤਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਮੈਂਨੂੰ ਦਿਲੋਂ ਪਵਿਤ ਸਿੰਘ ਮੱਤੇਵਾਲ ਅਤੇ ਪੂਰੇ ਮੱਤੇਵਾਲ ਪਰਿਵਾਰ ਨਾਲ ਹਮਦਰਦੀ ਹੈ। ਵਾਹਿਗੁਰੂ ਉਹਨਾਂ ਨੂੰ ਇਸ ਘੜੀ ਨੂੰ ਸਹਿਣ ਦਾ ਬੱਲ ਬਖਸ਼ੇ।"


ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ, "ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਦੇਹਾਂਤ ਕਾਨੂੰਨੀ ਭਾਈਚਾਰੇ ਲਈ ਇਕ ਵੱਡਾ ਨੁਕਸਾਨ ਹੈ। ਮੱਤੇਵਾਲ ਸਾਹਿਬ ਸਿਰਫ਼ ਇੱਕ ਸ਼ਾਨਦਾਰ ਵਕੀਲ ਹੀ ਨਹੀਂ ਸਗੋਂ ਇਕ ਮਹਾਨ ਵਿਦਵਾਨ ਅਤੇ ਰਣਨੀਤਿਕਾਰ ਵੀ ਸਨ। ਉਹਨਾਂ ਦੀ ਗੈਰਹਾਜ਼ਰੀ ਨੂੰ ਮਹਿਸੂਸ ਕੀਤਾ ਜਾਵੇਗਾ। ਇਸ ਮੁਸ਼ਕਲ ਸਮੇਂ ਵਿੱਚ ਮੇਰੀ ਹਮਦਰਦੀ ਪਵਿਤ ਸਿੰਘ ਮੱਤੇਵਾਲ ਅਤੇ ਪੂਰੇ ਪਰਿਵਾਰ ਨਾਲ ਹੈ।"


ਹਰਦੇਵ ਸਿੰਘ ਮੱਤੇਵਾਲ ਦਾ ਪੰਜਾਬ ਦੇ ਕਾਨੂੰਨੀ ਖੇਤਰ ਵਿੱਚ ਯੋਗਦਾਨ ਬੇਹਦ ਮਹੱਤਵਪੂਰਣ ਸੀ। ਅਹਿਮ ਕਾਨੂੰਨੀ ਮਾਮਲਿਆਂ ਨੂੰ ਹਲ ਕਰਨ ਵਿੱਚ ਉਹਨਾਂ ਦੀ ਮੁਹਾਰਤ ਕਾਰਨ ਉਹਨਾਂ ਨੂੰ ਰਾਜ ਅਤੇ ਰਾਜ ਦੇ ਬਾਹਰ ਵਿਆਪਕ ਸਨਮਾਨ ਮਿਲਿਆ। ਉਹਨਾਂ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਹ ਇਕ ਅਜਿਹੀ ਵਿਰਾਸਤ ਛੱਡ ਗਏ ਹਨ ਜੋ ਕਾਨੂੰਨੀ ਖੇਤਰ ਵਿੱਚ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਸੋਗ ਕਾਰਨ ਅੱਧੇ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਹੈ।