ਕੰਗਨਾ ਰਨੌਤ ਦੀ ਫਿਲਮ ‘Emergency’ ਦਾ ਪੰਜਾਬ ਵਿੱਚ ਵਿਰੋਧ; SGPC ਅਤੇ ਸਿੱਖ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ, ਫਿਲਮ ਦਾ ਪ੍ਰਦਰਸ਼ਨ ਰੋਕਿਆ
![]() |
| "ਐਮਰਜੈਂਸੀ" ਫਿਲਮ ਦਾ ਪੋਸਟਰ |
ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਫਿਲਮ ‘Emergency’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ, ਪਰ ਇਹ ਫਿਲਮ ਪੰਜਾਬ ਵਿੱਚ ਸਿੱਖ ਸੰਗਠਨਾਂ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਵੱਲੋਂ ਤੀਵਰ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਸਿਨੇਮਾਘਰਾਂ ਦੇ ਬਾਹਰ ਪ੍ਰਦਰਸ਼ਨ ਹੋਣ ਦੇ ਕਾਰਨ ਫਿਲਮ ਦੇ ਸ਼ੋ ਰੋਕੇ ਦਿੱਤੇ ਗਏ ਹਨ। ਹੁਣ ਇਨ੍ਹਾਂ ਸ਼ਹਿਰਾਂ ਵਿੱਚ ਫਿਲਮ ਕਿਤੇ ਵੀ ਦਿਖਾਈ ਨਹੀਂ ਜਾ ਰਹੀ।
SGPC ਦਾ ਦੋਸ਼ ਹੈ ਕਿ ਫਿਲਮ ਇਤਿਹਾਸਕ ਤੱਥਾਂ ਨੂੰ ਤੋੜਮਰੋੜ ਕੇ ਪੇਸ਼ ਕਰਦੀ ਹੈ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਸੂਬੇ ਵਿੱਚ ਇਸ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਚੁੱਕੇ ਹਨ।
ਐਡਵੋਕੇਟ ਧਾਮੀ ਦਾ ਕਹਿਣਾ ਹੈ ਕਿ 1975 ਦੇ ਐਮਰਜੈਂਸੀ ਸਮੇਂ ਦੌਰਾਨ ਸਿੱਖ ਭਾਈਚਾਰੇ ਦੇ ਸੰਗਰਾਮ ਅਤੇ ਕੁਰਬਾਨੀਆਂ ਨੂੰ ਇਤਿਹਾਸਕ ਰਿਕਾਰਡਾਂ ਅਨੁਸਾਰ ਨਹੀਂ ਦਿਖਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਫਿਲਮ ਸਿੱਖ ਭਾਈਚਾਰੇ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕਰਦੀ ਹੈ।
ਕੰਗਨਾ ਰਨੌਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਫਿਲਮ ਸਿੱਖ ਭਾਈਚਾਰੇ ਦਾ ਅਪਮਾਨ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ‘Emergency’ ਫਿਲਮ ਇਤਿਹਾਸਕ ਤੱਥਾਂ ‘ਤੇ ਆਧਾਰਿਤ ਹੈ ਅਤੇ ਇਸ ਦਾ ਮਕਸਦ ਸੱਚ ਨੂੰ ਪੇਸ਼ ਕਰਨਾ ਹੈ।
ਫਿਲਮ ਦੇ ਪਹਿਲੇ ਟ੍ਰੇਲਰ ਵਿਚ ਪੰਜਾਬ ਦੇ ਅੱਤਵਾਦ ਅਤੇ ਬੰਗਲਾਦੇਸ਼ ਲਿਬਰੇਸ਼ਨ ਨਾਲ ਜੁੜੇ ਹੋਏ ਬਹੁਤ ਦ੍ਰਿਸ਼ ਸਨ ਦੇ ਕਾਰਨ ਬੰਗਲਾਦੇਸ਼ ਵਿੱਚ ਫਿਲਮ ‘ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਸੀ। ਫਿਰ ਅਪਰੇਸ਼ਨ ਬਲੂ ਸਟਾਰ, ਅੱਤਵਾਦ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਜੁੜੇ ਦ੍ਰਿਸ਼ ਹਟਾ ਕੇ ਨਵਾਂ ਟ੍ਰੇਲਰ ਜਾਰੀ ਕੀਤਾ ਗਿਆ ਸੀ।
ਪੰਜਾਬ ਸਰਕਾਰ ਨੇ ਇਸ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਹੈ ਪਰ ਆਮ ਆਦਮੀ ਪਾਰਟੀ ਦੇ ਰਾਜ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਕਿਸੇ ਵੀ ਕਦਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
14 ਅਗਸਤ 2024 ਨੂੰ ਫਿਲਮ ਦੇ ਪਹਿਲੇ ਟ੍ਰੇਲਰ ਦੇ ਜਾਰੀ ਹੋਣ ਨਾਲ ਹੀ ਸਿੱਖ ਸੰਗਠਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ। ਟ੍ਰੇਲਰ ਵਿੱਚ ਸਿੱਖਾਂ ਨੂੰ ਹਥਿਆਰ ਚਲਾਉਂਦੇ ਦਿਖਾਉਣ ‘ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਟ੍ਰੇਲਰ ਸਿੱਖਾਂ ਨੂੰ ਗਲਤ ਰੌਸ਼ਨੀ ਵਿਚ ਪੇਸ਼ ਕਰਦਾ ਹੈ।
ਕੰਗਨਾ ਰਨੌਤ ਦਾ ਕਹਿਣਾ ਹੈ ਕਿ ਵਿਵਾਦਿਤ ਦ੍ਰਿਸ਼ ਹਟਾ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਸਿੱਖ ਸੰਗਠਨ ਅਜੇ ਵੀ ਫਿਲਮ ‘ਤੇ ਪੂਰੀ ਰਾਜ ਪੱਧਰੀ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।
Tags:
ਰਾਸ਼ਟਰੀ
