GMADA ਮੋਹਾਲੀ ਵਿਖੇ ਟ੍ਰੈਫਿਕ ਜਾਮ ਤੋਂ ਨਜਿੱਠਣ ਲਈ ਤਿੰਨ ਨਵੇਂ ਪੁਲਾਂ ਦਾ ਨਿਰਮਾਣ ਕਰੇਗੀ

GMADA ਮੋਹਾਲੀ ਵਿਖੇ ਟ੍ਰੈਫਿਕ ਜਾਮ ਤੋਂ ਨਜਿੱਠਣ ਲਈ ਤਿੰਨ ਨਵੇਂ ਪੁਲਾਂ ਦਾ ਨਿਰਮਾਣ ਕਰੇਗੀ, NIPER, Sector 68, Balaungi, punjabisamachar.in
GMADA ਮੋਹਾਲੀ ਵਿਖੇ ਟ੍ਰੈਫਿਕ ਜਾਮ ਤੋਂ ਨਜਿੱਠਣ
ਲਈ ਤਿੰਨ ਨਵੇਂ ਪੁਲਾਂ ਦਾ ਨਿਰਮਾਣ ਕਰੇਗੀ 


ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੇ ਟ੍ਰੈਫਿਕ ਜਾਮ ਨੂੰ ਘਟਾਉਣ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਿੰਨ ਨਵੇਂ ਪੁਲਾਂ ਦੇ ਨਿਰਮਾਣ ਦੀ ਘੋਸ਼ਣਾ ਕੀਤੀ ਹੈ।


ਇਹ ਪੁਲ GMADA ਦੇ 'ਰੋਡਜ਼ ਡੀਕਨਜੈਸ਼ਨ' ਯੋਜਨਾ ਦੇ ਤਹਿਤ ਬਨਾਏ ਜਾਣਗੇ। ਇਹ ਯੋਜਨਾ ਸ਼ਹਿਰ ਵਿੱਚ ਟ੍ਰੈਫਿਕ ਦੇ ਮੁੱਖ ਰੁਕਾਵਟਾਂ ਨੂੰ ਦੂਰ ਕਰਨ ਲਈ ਬਣਾਈ ਗਈ ਸੀ। ਇਸ ਪ੍ਰੋਜੈਕਟ ਤੇ ਕੁੱਲ 170 ਮਿਲੀਅਨ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਪਰ ਇਹ ਪ੍ਰੋਜੈਕਟ ਟ੍ਰੈਫਿਕ ਦੇ ਪ੍ਰਵਾਹ  ਨੂੰ ਸੁਗਮ ਬਣਾਉਣ ਦਾ ਕੰਮ ਕਰੇਗਾ।


ਪਹਿਲਾ ਪੁਲ ਬਲੌਂਗੀ ਵਿੱਚ ਬਣਾਇਆ ਜਾਵੇਗਾ, ਜੋ ਪਟਿਆਲੀ-ਕੀ-ਰਾਓ ਦੇ ਮੌਜੂਦਾ ਢਾਂਚੇ ਦੇ ਸਮਾਂਤਰ ਹੋਵੇਗਾ। ਇਸ ਦਾ ਨਿਰਮਾਣ ਫਰਵਰੀ ਵਿੱਚ ਸ਼ੁਰੂ ਹੋ ਜਾਣ ਦੀ ਆਸ ਹੈ ਅਤੇ ਇਸ ਉੱਤੇ ਲਗਭਗ 90 ਮਿਲੀਅਨ ਰੁਪਏ ਖਰਚ ਕੀਤੇ ਜਾਣ ਦੀ ਉਮੀਦ ਹੈ।


ਬਾਕੀ ਦੋ ਪੁਲ, ਇੱਕ ਹੀ ਪ੍ਰੋਜੈਕਟ ਦਾ ਹਿੱਸਾ ਹਨ, NIPER ਅਤੇ ਸੈਕਟਰ 68 ਦੇ ਨੇੜੇ ਟ੍ਰੈਫਿਕ ਜਾਮ ਨੂੰ ਦੂਰ ਕਰਨ ਲਈ ਬਣਾਏ ਜਾਣਗੇ। ਇਸ ਪ੍ਰੋਜੈਕਟ ਵਿਚ PCA ਮੋਹਾਲੀ ਤੋਂ ਸੈਕਟਰ 68 ਤੱਕ ਦੀ ਪਹੁੰਚ ਸੜਕ ਸਿੱਧੀ ਕੀਤੀ ਜਾਵੇਗੀ ਅਤੇ ਮੌਜੂਦਾ T-ਪੌਇੰਟ ਨੂੰ ਇੱਕ ਚੌਰਾਹੇ ਵਿੱਚ ਤਬਦੀਲ ਕੀਤਾ ਜਾਵੇਗਾ।


ਇਸ ਬਦਲਾਅ ਨਾਲ PCA ਸਟੇਡੀਅਮ ਤੋਂ ਸੈਕਟਰ 68 ਅਤੇ ਏਅਰਪੋਰਟ ਰੋਡ ਤੱਕ ਟ੍ਰੈਫਿਕ ਦੇ ਪ੍ਰਵਾਹ ਵਿੱਚ ਸੁਗਮਤਾ ਆਵੇਗੀ ਅਤੇ ਨਾਲ ਹੀ NIPER ਤੋਂ ਕੁੰਬੜਾ ਕ੍ਰਾਸਿੰਗ ਤੱਕ ਟ੍ਰੈਫਿਕ ਦੇ ਪ੍ਰਵਾਹ ਵਿੱਚ ਵੀ ਸੁਧਾਰ ਹੋਵੇਗਾ।


GMADA ਦੇ SE ਨਵੀਨ ਕੰਬੋਜ ਦਾ ਕਹਿਣਾ ਹੈ ਕਿ ਦੋ ਸਮਾਨਾਂਤਰ ਪੁਲ ਬਨਣ ਨਾਲ ਮੌਜੂਦਾ ਇਕੱਲੇ ਪੁਲ ਵਿੱਚ ਸਿਮਟਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਤਰੀਕੇ ਨਾਲ ਕੱਢਣਾ ਆਸਾਨ ਹੋਵੇਗਾ। NIPER-ਕੁੰਬੜਾ ਸੜਕ, ਪਹਿਲਾਂ ਹੀ ਦੋਹਰੀ ਸੜਕ ਵਜੋਂ ਬਣਾਈ ਜਾ ਰਹੀ ਹੈ।