ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਮੱਚੀ ਭਾਜੜ: ਘੱਟੋ-ਘੱਟ 18 ਮ੍ਰਿਤ, ਕਈ ਜਖਮੀ, ਜਾਂਚ ਦੇ ਹੁਕਮ
ਸ਼ਨੀਵਾਰ ਰਾਤ ਨਵੀਂ ਦਿੱਲੀ ਰੇਲਵੇ ਸਟੇਸ਼ਨ ਭੀੜ ਵਿਚ ਮੱਚੀ ਭਾਜੜ ਕਾਰਨ ਵਾਪਰੇ ਹਾਦਸੇ ਨੂੰ ਰੇਲ ਮੰਤਰਾਲੇ ਨੇ ਦੁੱਖਦਾਇਕ ਦੱਸਦਿਆਂ ਉੱਚ-ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
![]() |
| ਸ਼ਨੀਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਚ ਮਚੀ ਭਾਜੜ ਕਾਰਨ ਘੱਟੋ-ਘੱਟ 18 ਲੋਕ ਮ੍ਰਿਤ, ਕਈ ਜਖਮੀ |
ਸ਼ਨੀਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭੀੜ ਵਿਚ ਮਚੀ ਭਾਜੜ ਕਾਰਨ ਹੋਏ ਹਾਦਸੇ 'ਚ ਘੱਟੋ-ਘੱਟ 18 ਲੋਕ, ਜਿਨ੍ਹਾਂ ਵਿੱਚ 11 ਔਰਤਾਂ ਅਤੇ 4 ਬੱਚੇ ਸ਼ਾਮਲ ਹਨ, ਮਾਰੇ ਗਏ, ਜਦਕਿ ਕਈ ਹੋਰ ਕਈ ਜ਼ਖ਼ਮੀ ਹੋ ਗਏ। ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਹ ਹਾਦਸਾ ਸ਼ਨੀਵਾਰ ਰਾਤ 9:26 ਵਜੇ ਉਦੋਂ ਵਾਪਰਿਆ ਜਦ ਮਹਾਕੁੰਭ, ਪ੍ਰਯਾਗਰਾਜ ਜਾਣ ਲਈ ਟ੍ਰੇਨ 'ਚ ਚੜ੍ਹਨ ਲਈ ਯਾਤਰੂ ਕਾਹਲੀ ਕਰਨ ਲੱਗੇ। ਸਟੇਸ਼ਨ 'ਤੇ ਭਾਰੀ ਭੀੜ ਹੋਣ ਕਾਰਨ ਕਈ ਯਾਤਰੀ ਘੁੱਟਣ ਦੀ ਸਮੱਸਿਆ ਕਾਰਨ ਕੁੱਝ ਯਾਤਰੂ ਬੇਹੋਸ਼ ਹੋ ਗਏ ਜਿਸ ਕਾਰਨ ਭਾਜੜ ਮੱਚ ਗਈ। ਰੇਲ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਘਟਨਾ ਨੂੰ ਦੁੱਖਦਾਇਕ ਦੱਸਿਆ ਅਤੇ ਭਾਜੜ ਦੇ ਕਾਰਨ ਅਤੇ ਜਿੰਮੇਵਾਰੀ ਤੈਅ ਕਰਨ ਲਈ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।
ਰੇਲਵੇ ਦੇ ਡਿਪਟੀ ਕਮਿਸ਼ਨਰ ਨੇ ਭੀੜ ਦੇ ਕਾਰਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਘਟਨਾ ਸਮੇਂ ਪਲੇਟਫਾਰਮ ਨੰਬਰ 14 'ਤੇ ਪ੍ਰਯਾਗਰਾਜ ਐਕਸਪ੍ਰੈਸ ਉਥੇ ਖੜੀ ਸੀ ਜਿਸ ਵਿਚ ਯਾਤਰੀ ਸਵਾਰ ਹੋ ਰਹੇ ਸਨ। ਇਸ ਤੋਂ ਇਲਾਵਾ, ਸਵਤੰਤਰਤਾ ਸੈਨਾਨੀ ਐਕਸਪ੍ਰੈਸ ਅਤੇ ਭੁਵਨੇਸ਼ਵਰ ਰਾਜਧਾਨੀ ਐਕਸਪ੍ਰੈਸ ਦੇ ਦੇਰੀ ਨਾਲ ਆਉਣ ਕਾਰਨ ਉਨ੍ਹਾਂ ਦੀ ਉਡੀਕ ਕਰ ਰਹੇ ਯਾਤਰੀ ਵੀ ਪਲੇਟਫਾਰਮ ਨੰਬਰ 12, 13 ਅਤੇ 14 'ਤੇ ਮੌਜੂਦ ਸਨ ਜਿਸ ਕਾਰਨ ਪਲੇਟਫਾਰਮ ਤੇ ਭੀੜ ਬਹੁਤ ਜਿਆਦਾ ਹੋ ਗਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਵਿਦੇਸ਼ੀ ਦੌਰੇ ਤੇ ਅਮਰੀਕਾ ਵਿਚ ਹਨ ਨੇ X (ਪਹਿਲਾਂ ਟਵਿੱਟਰ) ਤੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ।
