ਅੰਮ੍ਰਿਤਸਰ ਵਿਖੇ ਪੰਜਾਬ ਪੁਲਿਸ ਵੱਲੋਂ ਆਤੰਕੀ ਮੋਡਿਊਲ ਦਾ ਪਰਦਾਫਾਸ਼; 3 ਗ੍ਰਿਫਤਾਰ, AK-47 ਅਤੇ ਪਿਸਤੌਲ ਬਰਾਮਦ
ਅੰਮ੍ਰਿਤਸਰ ਪੁਲਿਸ ਨੇ ਆਤੰਕੀ ਮੋਡੀਊਲ ਦਾ ਪਰਦਾਫਾਸ਼ ਕਰਦੇ ਹੋਏ 3 ਸ਼ਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ AK-47 ਰਾਈਫਲ, .30-ਬੋਰ ਗਲੌਕ ਪਿਸਤੌਲ ਅਤੇ .32-ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਰਾਜਾਸਾਂਸੀ ਇਲਾਕੇ ਵਿੱਚ ਐਤਵਾਰ, ਮਿਤੀ 9-02-2025 ਰਾਤ 11 ਵਜੇ 3 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਜਦ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਕਰਨਦੀਪ ਸਿੰਘ ਅਤੇ ਬੂਟਾ ਸਿੰਘ ਨੇ ASI ਗੁਰਜੀਤ ਸਿੰਘ ਦੀ ਪਿਸਤੌਲ ਖੋਹ ਕੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਦੋ ਦੋਸ਼ੀ ਗੰਭੀਰ ਜਖਮੀ ਹੋ ਗਏ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਤਿੰਨੇ ਦੋਸ਼ੀ ਪਹਿਲਾਂ ਗੈਂਗਸਟਰ ਸੀ ਅਤੇ ਹੁਣ ਆਤੰਕਵਾਦੀ ਹਰਪ੍ਰੀਤ ਸਿੰਘ @ ਹੈਪੀ ਪਾਸੀਆਂ ਦੇ ਗਰੁੱਪ ਨਾਲ ਜੁੜੇ ਹੋਏ ਹਨ। ਉਹਨਾਂ ਇਹ ਵੀ ਦੱਸਿਆ ਕਿ ਤਿੰਨੇ ਦੋਸ਼ੀ 3 ਫਰਵਰੀ ਨੂੰ ਫਤਿਹਗੜ੍ਹ ਚੂੜੀਆਂ ਪੁਲਿਸ ਚੌਕੀ ਦੇ ਬਾਹਰ ਹੋਏ ਧਮਾਕੇ ਵਿੱਚ ਸ਼ਾਮਲ ਸਨ। ਗ੍ਰਿਫਤਾਰ ਹੋਏ ਦੋਸ਼ੀ ਦੀ ਪਛਾਣ ਲਵਪ੍ਰੀਤ ਸਿੰਘ, ਕਰੰਦੀਪ ਸਿੰਘ (ਜਖਮੀ) ਅਤੇ ਬੂਟਾ ਸਿੰਘ (ਜਖਮੀ) ਵਾਸੀ ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ । ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਫੌਜ ਅਤੇ ਖੁਫੀਆ ਏਜੰਸੀਆਂ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
